ਲੁਧਿਆਣਾ : ਦੱਖਣੀ-ਪੱਛਮੀ ਮਾਨਸੂਨ ਦੀ ਸਥਿਤੀ ਕਾਫੀ ਅਗੇਤੀ ਲੱਗ ਰਹੀ ਹੈ, ਜਿਸ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ਖ਼ਾਸ ਤੌਰ ’ਤੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਰਹਿੰਦੇ ਹਿੱਸਿਆਂ ’ਚ ਮਾਨਸੂਨ ਐਕਟਿਵ ਹੋ ਜਾਵੇਗਾ। ਇਸ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ 3 ਜੁਲਾਈ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਆਸਾਰ ਹਨ।
ਪੰਜਾਬ ’ਚ ਵੀਰਵਾਰ ਨੂੰ ਧਾਰੀਵਾਲ, ਪੱਟੀ, ਸ਼ਾਹਪੁਰ ਕੰਡੀ, ਗੁਰਦਾਸਪੁਰ, ਲੁਧਿਆਣਾ ਸਮੇਤ ਕਈ ਹਿੱਸਿਆਂ ’ਚ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਹਾਲਾਂਕਿ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ’ਚ 1.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜਦਕਿ ਔਸਤਨ ਤਾਪਮਾਨ ਨਾਲੋਂ ਇਹ 2.3 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਅਗਲੇ 4 ਦਿਨ ਤੱਕ ਤਾਪਮਾਨ ’ਚ ਵਾਧਾ ਹੋਣ ਦੇ ਆਸਾਰ ਕਾਫੀ ਘੱਟ ਹਨ।