ਲੁਧਿਆਣਾ : 48ਵੀਂ ਪੰਜਾਬ ਸਬ-ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਦੀ ਜੇਤੂ ਲੁਧਿਆਣਾ ਬਾਸਕਟਬਾਲ ਅਕੈਡਮੀ ਰਹੀ। ਕਿਰਪਾਲ ਸਾਗਰ ਅਕੈਡਮੀ ਵਿਖੇ ਖੇਡੀ ਗਈ ਇਹ ਪ੍ਰਤੀਯੋਗਤਾ ਨਾਕ-ਆਊਟ-ਕਮ-ਲੀਗ ਬੇਸ ਤੇ ਬਾਸਕਟਬਾਲ ਫੇਡਰੈਸ਼ਨ ਦੇ ਨਿਯਮਾਂ ਤਹਿਤ ਖੇਡੀ ਗਈ। ਅੰਤਿਮ ਲੀਗ ਮੁਕਾਬਲਿਆਂ ਅੰਦਰ ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਦਾ ਮੁਕਾਬਲਾ ਜਲੰਧਰ ਦੀ ਟੀਮ ਨਾਲ ਹੋਇਆ। ਜਿਸ ਦੀ ਜੇਤੂ ਜਲੰਧਰ ਦੀ ਟੀਮ ਰਹੀ।
ਅੰਤਿਮ ਲੀਗ ਮੁਕਾਬਲਾ ਮੋਹਾਲੀ ਦੀ ਟੀਮ ਦਾ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨਾਲ ਹੋਇਆ। ਇਸ ਦੀ ਜੇਤੂ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਰਹੀ। ਲੜਕਿਆਂ ਦੇ ਵਰਗ ਵਿੱਚ ਬਠਿੰਡਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਤਿਮ ਮੁਕਾਬਲਾ ਪਹਿਲੀ ਤੇ ਦੂਸਰੀ ਪੁਜੀਸ਼ਨ ਲਈ ਮੋਹਾਲੀ ਤੇ ਲੁਧਿਆਣਾ ਬਾਸਕਟਬਾਲ ਅਕੈਡਮੀ ਦਰਮਿਆਨ ਹੋਇਆ। ਅੰਤਿਮ ਵਿਸਲ ਵੱਜਣ ਵੇਲੇ 47-44 ਨਾਲ ਲੁਧਿਆਣਾ ਬਾਸਕਟਬਾਲ ਅਕੈਡਮੀ ਜਿੱਤ ਪ੍ਰਾਪਤ ਕਰ ਟਰਾਫੀ ਤੇ ਕਾਬਜ਼ ਹੋ ਗਈ।
ਇਨਾਮ ਵੰਡ ਸਮਾਰੋਹ ਦੇ ਮੁੱਖ-ਮਹਿਮਾਨ ਮਾਣਯੋਗ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਆਫ ਪੁਲੀਸ, ਜਲੰਧਰ ਤੇ ਪਰਮਿੰਦਰ ਸਿੰਘ ਹੀਰ ਜਲੰਧਰ ਨੇ ਆਪਣੇ ਕਰ ਕਮਲ ਨਾਲ ਖਿਡਾਰੀਆਂ ਨੂੰ ਮੈਡਲ, ਸ਼ੀਲਡਾਂ, ਟਰਾਫੀ, ਕਿੱਟ, ਬਾਸਕਟਬਾਲ ਆਦਿ ਵੰਡੇ। ਉਹਨਾਂ ਦੇ ਨਾਲ ਸੈਕਟਰੀ ਸ੍ਰ. ਤੇਜਾ ਸਿੰਘ ਧਾਲੀਵਾਲ, ਬਾਸਕਟਬਾਲ ਫੈਡਰੇਸ਼ਨ ਦੇ ਅਧਿਕਾਰੀ, ਕਿਰਪਾਲ ਸਾਗਰ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਸਿੰਘ ਆਦਿ ਸਨ।