ਲੁਧਿਆਣਾ : ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਕਿਰਪਾਲ ਸਾਗਰ ਅਕੈਡਮੀ ਦੇ ਡਾਕਟਰ ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਸ਼ੁਰੂ ਹੋਈ ਹੈ, ਇਸ ਦੇ ਉਦਘਾਟਨ ਮੁਖਵਿੰਦਰ ਸਿੰਘ ਨੇ ਕੀਤਾ। ਇਸ ਚੈਂਪੀਅਨਸ਼ਿਪ ਅੰਦਰ ਕੁੱਲ 26 ਟੀਮਾਂ ਹਿੱਸਾ ਲੈ ਰਹੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਮੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਮੰਤਵ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਮਾਰਗ ਦੀ ਪਹਿਚਾਣ ਕਰਵਾਉ੍ਣਾ ਹੈ। ਖੇਡ ਦਾ ਨਸ਼ਾ ਸਭ ਤੋਂ ਵੱਡਾ ਹੈ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਕੈਪਟਨ ਗੁਰਦੇਵ ਸਿੰਘ, ਪ੍ਰਿਸੀਪਲ ਗੁਰਜੀਤ ਸਿੰਘ, ਡਾਕਟਰ ਅਗਰਵਾਲ, ਇੰਸਪੈਕਟਰ ਨਰਿੰਦਰ ਸਿੰਘ, ਮੁਰਲੀਧਰਨ, ਮਾਸਟਰ ਰੇਸ਼ਮ ਸਿੰਘ, ਲੁਧਿਆਣਾ ਦੇ ਕਾਊਂਸਲਰ ਗੁਰਪ੍ਰੀਤ ਸਿੰਘ ਗਰਚਾ ਹਾਜ਼ਰ ਸਨ। ਦਿਨ ਤੇ ਰਾਤ ਦੀ ਰੋਸ਼ਨੀ ਵਿੱਚ ਖੇਡੀ ਜਾ ਰਹੀ ਇਸ ਚੈਂਪੀਅਨਸ਼ਿਪ ਅੰਦਰ ਫਾਈਨਲ ਮੁਕਾਬਲੇ ਐਤਵਾਰ ਸ਼ਾਮ ਨੂੰ ਫਲੱਡ ਲਾਈਟਾਂ ਥੱਲੇ ਖੇਡੇ ਜਾਣਗੇ।