ਪੰਜਾਬੀ
ਟਰਾਂਸਪੋਰਟਰਾਂ ਨੇ ਵਿਧਾਇਕ ਗੋਗੀ ਨੂੰ ਸੜਕਾਂ ਦੀ ਮਾੜੀ ਹਾਲਤ ਤੋਂ ਕਰਵਾਇਆ ਜਾਣੂ
Published
2 years agoon
ਲੁਧਿਆਣਾ : ਲੁਧਿਆਣਾ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਨਗਰ ਦੀਆਂ ਸੜਕਾਂ ਦੀ ਮਾੜੀ ਹਾਲਤ ਵੱਲ ਧਿਆਨ ਦਿੱਤਾ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਜਨਕ ਰਾਜ ਗੋਇਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਰਕਾਰ ਲਈ ਇੱਕ ਮੰਗ ਪੱਤਰ ਸੌਂਪਿਆ।
ਮੰਗ ਪੱਤਰ ਵਿੱਚ ਦੱਸਿਆ ਗਿਆ ਸਾਲ 2022 ਵਿੱਚ ਆਰਸੀਸੀ ਦੀਆਂ ਜੋ ਸੜਕਾਂ ਬਣਾਈਆਂ ਗਈਆਂ ਸਨ ਉਸ ਵੇਲੇ ਜਥੇਬੰਦੀ ਵੱਲੋਂ ਠੇਕੇਦਾਰ ਨੂੰ ਕਿਹਾ ਗਿਆ ਸੀ ਕਿ ਸੜਕ ਬਣਾਉਣ ਤੋਂ ਪਹਿਲਾਂ ਰੋੜੀ ਨੂੰ ਰੋਲਰ ਨਾਲ ਚੰਗੀ ਤਰ੍ਹਾਂ ਪੱਧਰਾ ਕਰਕੇ ਸੜਕ ਬਣਾਈ ਜਾਵੇ। ਪਰ ਠੇਕੇਦਾਰ ਨੇ ਸਮਾਂ ਅਤੇ ਪੈਸਾ ਬਚਾਉਣ ਲਈ ਰੋੜੀ ਨੂੰ ਚੰਗੀ ਤਰ੍ਹਾਂ ਪੱਧਰਾ ਕਰਕੇ ਵਿਛਾਉਣ ਦੀ ਥਾਂ ਉਸ ਉੱਪਰ ਹੀ ਸੜਕ ਬਣਾ ਦਿੱਤੀ ਜੋ ਕਿ ਥੋੜ੍ਹੇ ਸਮੇਂ ਬਾਅਦ ਹੀ ਖਸਤਾ ਹਾਲਤ ਵਿੱਚ ਹੋ ਗਈ।
ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਨਗਰ ਵਿੱਚ ਬਣੀ ਪਾਰਕਿੰਗ ਸੜਕ ਤੋਂ ਕਾਫ਼ੀ ਨੀਵੀਂ ਹੋ ਗਈ ਹੈ ਜਿਸ ਨਾਲ ਉਥੇ ਟਰੱਕ ਖੜ੍ਹੇ ਕਰਨ ਵਿੱਚ ਵੱਡੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਪਹਿਲਾਂ ਚੌੜਾਈ 26 ਫੁੱਟ ਸੀ ਪਰ 2022 ਵਿੱਚ ਸੜਕਾਂ ਬਨਾਉਣ ਸਮੇਂ ਇਸਨੂੰ ਘਟਾਕੇ 22 ਫੁੱਟ ਕਰ ਦਿੱਤਾ ਗਿਆ ਸੀ ਜੋ ਹੁਣ ਸੜਕ ਦੀ ਚੌੜਾਈ 30 ਫੁੱਟ ਕੀਤੀ ਜਾਵੇ। ਵਿਧਾਇਕ ਗੋਗੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਟਰਾਂਸਪੋਰਟ ਨਗਰ ਦੀਆਂ ਸੜਕਾਂ ਦੀ ਮੰਦੀ ਹਾਲਤ ਸੁਧਾਰਨ ਲਈ ਉਹ ਪੂਰੀ ਵਾਹ ਲਗਾਉਣਗੇ।
You may like
-
ਸ਼ਾਮ ਤੱਕ ਫੀਲਡ ‘ਚ ਸਰਗਰਮ ਰਹੇ MLA ਗੋਗੀ, ਮੌ. ਤ ਦੀ ਖਬਰ ਨੇ ਸਾਰਿਆਂ ਨੂੰ ਕੀਤਾ ਹੈਰਾਨ
-
MLA ਗੋਗੀ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕੀ ਹੈ ਮਾਮਲਾ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’
-
ਗਿਆਸਪੁਰਾ ‘ਚ ਮੁੜ ਤੋਂ ਲੀਕ ਹੋਈ ਗੈਸ, ਇੱਕ ਔਰਤ ਹਸਪਤਾਲ ‘ਚ ਦਾਖ਼ਲ
-
AAP ਵਿਧਾਇਕ ਤੇ IAS ਅਫ਼ਸਰ ਵਿਚਾਲੇ ਰੇੜਕਾ, IAS ਅਧਿਕਾਰੀ ਨੇ ਮੰਗੀ ਮੁਆਫ਼ੀ !
-
ਫਰਜ਼ੀ ਕਾਲ ਸੈਂਟਰ ਚਲਾਉਦਾ ਸੀ ਕਾਂਗਰਸ ਦਾ ਬਲਾਕ ਪ੍ਰਧਾਨ, ਗ੍ਰਿਫ਼ਤਾਰੀ ਬਾਅਦ ਹੋਣ ਲੱਗੇ ਵੱਡੇ ਖੁਲਾਸੇ
