ਪੰਜਾਬੀ
SGHP ਸਕੂਲ ਦੇ NCC ਵਿੰਗ ਵੱਲੋਂ ਕੱਢੀ ਗਈ ਸਾਈਕਲ ਰੈਲੀ
Published
2 years agoon

ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ, ਲੁਧਿਆਣਾ ਦੇ ਐੱਨ. ਸੀ. ਸੀ. ਵਿੰਗ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਆਯੋਜਿਤ ਕੀਤੀ ਗਈ । ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ‘ਸਾਇਕਲ ਚਲਾਓ ਵਾਤਾਵਰਨ ਬਚਾਓ’ ਦੇ ਨਾਅਰੇ ਨਾਲ ਇਹ ਰੈਲੀ ਕੱਢੀ ਗਈ।
ਇਸ ਰੈਲੀ ਵਿੱਚ ਕਮਾਂਡਿੰਗ ਅਫ਼ਸਰ (19 ਪੰਜਾਬ ਬਟਾਲੀਅਨ) ਕਰਨਲ ਪਰਵੀਨ ਧੀਮਾਨ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਮਧੂ ਨੇ ਵੀ ਸਾਈਕਲ ਚਲਾਇਆ ਅਤੇ ਸਕੂਲ ਦੇ ਵਿਦਿਆਰਥੀ ਕੈਡਿਟਾਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਬੰਧਕ ਸੀ.ਟੀ.ਓ ਸ਼੍ਰੀਮਤੀ ਸੁਖਦੀਪ ਕੌਰ ਦੇ ਨਾਲ ਸਾਰੇ ਕੈਡਿਟਾਂ ਨੇ ਇਸ ਵਿੱਚ ਭਾਗ ਲੈਣ ਲਈ ਬਹੁਤ ਉਤਸੁਕਤਾ ਪ੍ਰਗਟਾਈ।
ਸਕੂਲ ਪ੍ਰਬੰਧਕ ਸ਼੍ਰੀਮਤੀ ਜਸਲੀਨ ਕੌਰ ਨੇ ਸਕੂਲ ਦੇ ਕੈਡਿਟਾਂ ਨੂੰ ਸੜਕੀ ਸਾਵਧਾਨੀਆਂ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਰੈਲੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰੈਲੀ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ.ਕੁਲਵਿੰਦਰ ਸਿੰਘ ਆਹਲੂਵਾਲੀਆ ਨੇ ਝੰਡੀ ਦਿਖਾ ਕੇ ਕੀਤੀ। ਕੈਡਿਟਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਿੰਸੀਪਲ ਕਿਰਨਜੀਤ ਕੌਰ ਵੀ ਮੌਜੂਦ ਸਨ।
ਇਸ ਰੈਲੀ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸਮਾਜ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਸਾਈਕਲ ਚਲਾਉਣ ਦੇ ਫ਼ਾਇਦਿਆਂ ਬਾਰੇ ਵੀ ਦੱਸਿਆ। ਇਸ ਰੈਲੀ ਵਿੱਚ ਜਸਵੀਰ ਸਿੰਘ, 19 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਸਟਾਫ਼ ਮੈਂਬਰ ਅਤੇ ਰਮਨਦੀਪ ਸਿੰਘ ਕੋਆਰਡੀਨੇਟਰ ਐਸ.ਜੀ.ਐਚ.ਪੀ. ਸਕੂਲ ਵੀ ਸ਼ਾਮਲ ਹੋਏ।
You may like
-
GGN ਕਾਲਜ ‘ਚ ‘ਸਵੱਛਤਾ ਹੀ ਸੇਵਾ’ ਤਹਿਤ ਕਾਰਵਾਈਆਂ ਵੱਖ- ਵੱਖ ਗਤੀਵਿਧੀਆਂ
-
SGHP ਸਕੂਲ ਵਿਖੇ ਮਨਾਇਆ ਗਿਆ 77ਵਾਂ ਆਜ਼ਾਦੀ ਦਿਹਾੜਾ
-
SGHP ਸਕੂਲ ਦੇ ਵਿਦਿਆਰਥੀਆਂ ਨੇ ਭਾਰਤੀ ਸੈਨਿਕਾਂ ਲਈ ਤਿਆਰ ਕੀਤਾ ਧੰਨਵਾਦ ਕਾਰਡ
-
SGHP ਸਕੂਲ ਦੇ ਵਿਦਿਆਰਥੀਆਂ ਨੇ ਜਿਤੀ ਬੈਸਟ ਐੱਨ.ਸੀ.ਸੀ. ਕੈਡਿਟ ਟਰਾਫ਼ੀ
-
ਐਸਜੀਐਚਪੀ ਸਕੂਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
-
ਪੀ.ਏ.ਯੂ. ਦੇ ਹੋਸਟਲਾਂ ਵਿੱਚ ਵਿਸਵ ਵਾਤਾਵਰਣ ਦਿਵਸ ਮਨਾਇਆ