Connect with us

ਦੁਰਘਟਨਾਵਾਂ

ਲੁਧਿਆਣਾ ‘ਚ ਖੰਭੇ ਨਾਲ ਟਕ/ਰਾਈ ਪਨਬੱਸ,15-20 ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱ/ਟਾਂ

Published

on

A bus collided with a pole in Ludhiana, 15-20 passengers suffered minor injuries

ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਸਰਕਾਰੀ ਪਨਬੱਸ ਦੀ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ। ਹਾਦਸਾ ਪੀਏਯੂ ਗੇਟ ਨੰਬਰ 1 ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਬੱਸ ਕੰਟਰੋਲ ਗੁਆ ਬੈਠੀ ਅਤੇ ਖੰਭੇ ਨਾਲ ਟਕਰਾ ਗਈ। ਬੱਸ ‘ਚ 70 ਸਵਾਰੀਆਂ ਸਨ, ਜਿਨ੍ਹਾਂ ‘ਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਦੇ ਪੱਟ ‘ਤੇ ਸੱਟ ਲੱਗੀ।

ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਿਹਾ ਸੀ। ਜਿਵੇ ਹੀ ਉਹ ਲੁਧਿਆਣਾ ‘ਚ ਪੀਏਯੂ ਨੰਬਰ 2 ਦੇ ਗੇਟ ‘ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧੇ ਤਾਂ ਅਚਾਨਕ ਬੱਸ ‘ਚੋਂ ਜ਼ੋਰਦਾਰ ਆਵਾਜ਼ ਆਈ। ਉਨ੍ਹਾਂ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਪੱਟੀ ਟੁੱਟ ਗਈ ਸੀ। ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਬੱਸ ਦੀ ਰਫ਼ਤਾਰ ਤੇਜ਼ ਹੋਣ ਦੀ ਗੱਲ ਆਖੀ।

Facebook Comments

Trending