ਪੰਜਾਬੀ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ‘ਚ ਕਰਵਾਇਆ ਬੈਡਮਿੰਟਨ ਦਾ ਆਪਸੀ ਮੈਚ
Published
2 years agoon

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ, ਲੁਧਿਆਣਾ ਵਿੱਚ ਇੰਟਰ ਹਾਊਸ ਬੈਡਮਿੰਟਨ ਮੈਚ ਹੋਇਆ। ਜਿਸ ਵਿੱਚ ਵੱਖ ਵੱਖ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਪ੍ਰਤੀਯੋਗਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ , ਭਗਤ ਪੂਰਨ ਸਿੰਘ, ਭਾਈ ਮਤੀ ਦਾਸ ਅਤੇ ਭਾਈ ਵੀਰ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਆਪਣਾ ਆਪਣਾ ਖੇਡ ਪ੍ਰਦਰਸ਼ਨ ਦਿਖਾਇਆਂ । ਇਸ ਖੇਡ ਵਿਚ ਮੁੰਡੇ ਅਤੇ ਕੁੜੀਆਂ ਦੋਵਾਂ ਨੇ ਹੀ ਭਾਗ ਲਿਆ।
ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਪਰੰਤੂ ਮੁੰਡਿਆਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਭਾਈ ਮਤੀ ਦਾਸ ਹਾਊਸ ਦੇ ਰਹੇ, ਦੂਜੇ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਹਾਊਸ ਦੇ ਵਿਦਿਆਰਥੀ ਰਹੇ, ਤੀਜੇ ਸਥਾਨ ਤੇ ਭਗਤ ਪੂਰਨ ਸਿੰਘ ਹਾਊਸ ਦੇ ਵਿਦਿਆਰਥੀ ਰਹੇ ਅਤੇ ਚੌਥੇ ਸਥਾਨ ਤੇ ਭਾਈ ਵੀਰ ਸਿੰਘ ਹਾਊਸ ਦੇ ਵਿਦਿਆਰਥੀ ਰਹੇ। ਕੁੜੀਆਂ ਵਿੱਚੋ ਪਹਿਲਾਂ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਾਪਤ ਕੀਤਾ।
ਦੂਜਾ ਸਥਾਨ ਭਾਈ ਵੀਰ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ, ਤੀਜਾ ਸਥਾਨ ਭਾਈ ਮਤੀ ਦਾਸ ਹਾਊਸ ਦੀਆਂ ਵਿਦਿਆਰਥਣਾ ਨੇ ਹਾਸਿਲ ਕੀਤਾ, ਚੌਥਾ ਸਥਾਨ ਭਗਤ ਪੂਰਨ ਸਿੰਘ ਹਾਊਸ ਦੀਆਂ ਵਿਦਿਆਰਥਣਾ ਨੇ ਹਾਸਲ ਕੀਤਾ । ਪ੍ਰਿੰਸੀਪਲ ਸ੍ਰੀਮਤੀ ਅਰਚਨਾ ਸ੍ਰੀਵਾਸਤਵ ਨੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਨੂੰ ਮੈਡਲ ਵੰਡੇ ਅਤੇ ਪ੍ਰਤਿਯੋਗਤਾ ਵਿਚ ਵਿਦਿਆਰਥੀਆਂ ਨੂੰ ਵਧੀਆ ਸਥਾਨ ਹਾਸਲ ਕਰਨ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ।
You may like
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਮੇਲਾ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਆਜ਼ਾਦੀ ਦਿਵਸ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ ਦਸਤਾਰ ਸਜਾਓ ਮੁਕਾਬਲਾ
-
GGSP ਸਕੂਲ ‘ਚ ਲਗਾਇਆ ਟਰੈਫਿਕ ਨਿਯਮ ਪਾਲਣਾ ਦਾ ਟ੍ਰੇਨਿੰਗ ਪ੍ਰੋਗਰਾਮ
-
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਦਸ ਰੋਜ਼ਾ ਸਮਰ ਕੈਂਪ ਹੋਇਆ ਸਮਾਪਤ
-
ਵਿਦਿਆਰਥੀਆਂ ਨੇ ਮਾਰਸ਼ਲ ਆਰਟ ‘ਚ ਜਿਤਿਆ ਗੋਲਡ ਮੈਡਲ