ਧਰਮ
ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾ
Published
2 years agoon
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਗਭਗ 7 ਮਹੀਨਿਆਂ ਦੇ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੁੱਲ੍ਹਣ ਜਾ ਰਹੇ ਹਨ। ਇੰਡੀਅਨ ਆਰਮੀ ਦੇ ਜਵਾਨ ਇਥੇ ਦਿਨ-ਰਾਤ ਕੰਮ ਵਿਚ ਲੱਗੇ ਹੋਏ ਹਨ ਤੇ 15 ਫੁੱਟ ਤੋਂ ਜ਼ਿਆਦਾ ਉੱਚੀ ਬਰਫ ਦੀ ਚਾਦਰ ਵਿਚ ਰਸਤਾ ਬਣਾ ਰਹੇ ਹਨ।
ਸਰਦੀਆਂ ਵਿਚ ਬਰਫਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ਵਿਚ ਬਣੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ। 6 ਤੋਂ 7 ਮਹੀਨਿਆਂ ਤੱਕ ਇਹ ਦਰਵਾਜ਼ੇ ਬੰਦ ਰੱਖੇ ਜਾਂਦੇ ਹਨ। ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਤੇ ਸੇਵਾਦਾਰ ਵੀ ਆਰਮੀ ਨਾਲ ਪਹੁੰਚ ਚੁੱਕੇ ਹਨ। ਬੀਤੇ ਦਿਨੀਂ ਹੀ ਆਰਮੀ ਦੇ ਜਵਾਨਾਂ ਨਾਲ ਮੈਨੇਜਰ ਗੁਰਨਾਮ ਸਿੰਘ ਨੇ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ।
ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਰਸਤਾ ਬਣਾਉਣ ਲਈ 418 ਇੰਜੀਨੀਅਰਿੰਗ ਕੋਰ ਦੇ ਜਵਾਨ ਲੱਗੇ ਹੋਏ ਹਨ। ਬੀਤੇ ਦਿਨੀਂ ਸੈਨਿਕਾਂ ਨੇ ਅਟਲਾਕੋਟੀ ਗਲੇਸ਼ੀਅਰ ਤੋਂ 4 ਫੁੱਟ ਬਰਫ ਕੱਟੀ ਤੇ ਰਸਤਾ ਬਣਾਇਆ। ਹੁਣ ਇਹ ਜਵਾਨ ਆਸਥਾ ਪਥ ਤੋਂ ਬਰਫ ਹਟਾਉਣ ਵਿਚ ਲੱਗੇ ਹੋਏ ਹਨ।
ਬੀਤੇ ਕੁਝ ਦਿਨਾਂ ਤੋਂ ਲਗਾਤਾਰ ਉਤਰਾਖੰਡ ਦੀਆਂ ਪਹਾੜੀਆਂ ‘ਤੇ ਮੌਸਮ ਵਿਗੜਿਆ ਹੋਇਆ ਹੈ। ਆਉਣ ਵਾਲੇ ਮਈ ਮਹੀਨੇ ਦੀ ਸ਼ੁਰੂਆਤ ਵਿਚ ਮੌਸਮ ਦੁਬਾਰਾ ਤੋਂ ਖਰਾਬ ਹੋਣ ਦੇ ਆਸਾਰ ਹਨ। ਇਸ ਲਈ ਫੌਜ ਦੇ ਜਵਾਨਾਂ ਨੂੰ ਵੀ ਰਸਤਾ ਬਣਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
You may like
-
ਭਾਰਤੀ ਫੌਜ ‘ਚ ਭਰਤੀ ਹੋਏ ਅਗਨੀਵੀਰ ਲਈ ਖਾਸ ਖਬਰ, ਜਲਦੀ ਕਰੋ ਇਹ ਕੰਮ
-
ਦੁਸ਼ਮਣਾਂ ਦੀ ਹੂ ਖੇਰ ਨਹੀਂ, ਇੱਕ ਵਾਰ ਵਿੱਚ 33 ਰਾਉਂਡ… ਭਾਰਤੀ ਫੌਜ ਨੂੰ ਮਿਲੀ ਸਵਦੇਸ਼ੀ ASMI ਪਿਸਤੌਲ
-
ਐਡਵੋਕੇਟ ਧਾਮੀ ਨੇ ਸ਼੍ਰੀ ਹੇਮਕੁੰਟ ਸਾਹਿਬ ਲਈ ਚਾਰਧਾਮ ਯਾਤਰਾ ਕਾਰਡ ਬਣਾਉਣ ‘ਤੇ ਕੀਤਾ ਇਤਰਾਜ਼ ਪ੍ਰਗਟ
-
ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ, ਅੱਜ ਖੁੱਲਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ
-
ਆਰਮੀ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ 12 ਤੋਂ 15 ਸਤੰਬਰ ਤੱਕ
-
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਤਨੀ ਨਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
