ਪੰਜਾਬ ਨਿਊਜ਼
IPS ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ‘ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ
Published
2 years agoon
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਨੰਗਲ ਦੇ ਗੁਰਦੁਆਰਾ ਵਿਭੋਰ ਸਾਹਿਬ ਵਿਚ ਉਨ੍ਹਾਂ ਦਾ ਆਨੰਦ ਕਾਰਜ ਕੀਤਾ ਗਿਆ ਹੈ। ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਗੁਰਦੁਆਰਾ ਵਿਭੋਰ ਸਾਹਿਬ ਵਿਚ ਆਈ. ਪੀ. ਐੱਸ. ਜੋਤੀ ਯਾਦਵ ਨਾਲ ਲਾਵਾਂ ਲਈਆਂ ਹਨ। ਹਾਲਾਂਕਿ ਮੌਸਮ ਦੀ ਖ਼ਰਾਬੀ ਹੋਣ ਕਰਕੇ ਵਿਆਹ ਦੇ ਪ੍ਰੋਗਰਾਮ ਵਿਚ ਖਲਲ ਜ਼ਰੂਰ ਪਿਆ ਹੈ ਅਤੇ ਪ੍ਰੋਗਰਾਮ ਵਿਚ ਥੋੜ੍ਹੀ ਤਬਦੀਲੀ ਕੀਤੀ ਗਈ।
ਆਨੰਦ ਕਾਰਜ ਦੇ ਪ੍ਰੋਗਰਾਮ ਸਵੇਰੇ 8 ਵਜੇ ਰੱਖਿਆ ਗਿਆ ਅਤੇ ਦੋਵੇਂ ਪਰਿਵਾਰਾਂ ਦੇ ਮੈਂਬਰ ਇਥੇ ਪਹੁੰਚੇ ਅਤੇ 10 ਵਜੇ ਦੇ ਕਰੀਬ ਉਨ੍ਹਾਂ ਨੇ ਆਈ. ਪੀ. ਐੱਸ. ਜੋਤੀ ਯਾਦਵ ਨਾਲ ਲਾਵਾਂ ਲਈਆਂ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।
ਸ਼ਾਮ ਨੂੰ ਹੋਣ ਵਾਲੀ ਵਿਆਹ ਦੀ ਪਾਰਟੀ ਦਾ ਪ੍ਰੋਗਰਾਮ ਵੀ ਨੰਗਲ ਵਿਚ ਹੀ ਰੱਖਿਆ ਗਿਆ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਹਿਮਾਨ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਪੰਜਾਬ ਕੇਡਰ ਦੀ ਆਈ. ਪੀ. ਐੱਸ. ਡਾ. ਜੋਤੀ ਯਾਦਵ ਮੌਜੂਦਾ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿਚ ਬਤੌਰ ਐੱਸ. ਪੀ. ਹੈੱਡਕੁਆਰਟ ਵਜੋਂ ਤਾਇਨਾਤ ਹਨ। ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦਾ ਹੈ।
ਸ੍ਰੀ ਅਨੰਦਪੁਰ ਸਾਹਿਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਹਲਕਾ ਹੈ ਅਤੇ ਗੁਰੂ ਨਗਰੀ ‘ਚ ਹੀ ਉਹ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਜੇਲ੍ਹ ਮੰਤਰੀ ਸਨ।
You may like
-
ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਹਿਮ ਬਿਆਨ, ਜਾਣੋ ਕੀ ਕਿਹਾ
-
ਸਿੱਖਿਆ ਮੰਤਰੀ ਵਲੋਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ ਅਤੇ ਸਦਭਾਵਨਾ ਫੈਲਾਉਣ ਦਾ ਸੱਦਾ
-
ਲੁਧਿਆਣਾ ਜ਼ਿਲ੍ਹੇ ਦਾ ਇਹ ਸਕੂਲ ਹੁਣ ਡਬਲ ਸ਼ਿਫ਼ਟ ’ਚ ਲੱਗੇਗਾ
-
60 ਸਕੂਲ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਯੂਕੇ, ਕੈਨੇਡਾ ਤੇ ਸਿੰਗਾਪੁਰ ਭੇਜਿਆ ਜਾਵੇਗਾ – ਹਰਜੋਤ ਸਿੰਘ ਬੈਂਸ
