ਪੰਜਾਬੀ
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਬੰਗਲੌਰ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ਵਿੱਚ ਮੱਲਾਂ ਮਾਰੀਆਂ
Published
2 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿੱਲੀ ਵੱਲੋਂ ਜੈਨ ਯੂਨੀਵਰਸਿਟੀ ਬੰਗਲੌਰ ਵਿਖੇ ਆਯੋਜਿਤ ਸਰਵ ਭਾਰਤੀ ਨੈਸ਼ਨਲ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਨਾਟਕ ਅਤੇ ਭਾਸ਼ਣ ਮੁਕਾਬਲੇ ਵਿੱਚ ਅਹਿਮ ਸਥਾਨ ਪ੍ਰਾਪਤ ਕੀਤੇ ਹਨ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਸਬੰਧਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ|
ਆਪਣੇ ਦਫਤਰ ਵਿਦਿਆਰਥੀਆਂ ਨਾਲ ਮਿਲਣੀ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਜੋ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਅਤੇ ਵਿਅਕਤੀਤਵ ਵਿਕਾਸ ਨੂੰ ਪਕੇਰਾ ਕਰਦੀਆਂ ਹਨ|ਉਹਨਾ ਵਿਦਿਆਰਥੀਆਂ ਨੂੰ ਸਾਹਿਤ, ਸਭਿਆਚਾਰ ਅਤੇ ਖੇਡਾਂ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਤ ਕੀਤਾ |
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ