ਪੰਜਾਬੀ
ਘਾਟੀ ਮੁਹੱਲਾ ਅਤੇ ਦਰੇਸੀ ਵਿਖੇ ਨਵੇਂ ਟਿਊਬਵੈਲਾਂ ਦਾ ਉਦਘਾਟਨ
Published
2 years agoon
ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਘਾਟੀ ਮੁਹੱਲਾ ਵਿਖੇ 12.5 ਹਾਰਸ ਪਾਵਰ ਅਤੇ ਦਰੇਸੀ ਵਿਖੇ 25 ਹਾਰਸ ਪਾਵਰ ਦੇ ਟਿਊਬਵੈਲ ਵਸਨੀਕਾਂ ਨੂੰ ਸਮਰਪਿਤ ਕੀਤੇ ਗਏ।

ਵਿਧਾਇਕ ਪੱਪੀ ਪਰਾ਼ਸਰ ਵੱਲੋਂ ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਾਟੀ ਮੁਹੱਲਾ ਅਤੇ ਦਰੇਸੀ ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਦੋਵੇਂ ਇਲਾਕਿਆਂ ਵਿੱਚ ਨਵੇਂ ਟਿਊਬਵੈਲ ਲਗਾਏ ਗਏ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਘਾਟੀ ਮੁਹੱਲਾ ਵਿਖੇ 12.5 ਹਾਰਸ ਪਾਵਰ ਦੇ ਟਿਊਬਵੈਲ ‘ਤੇ ਕਰੀਬ 6.75 ਲੱਖ ਰੁਪਏ ਦੀ ਲਾਗਤ ਆਈ ਹੈ ਜਦਕਿ ਦਰੇਸੀ ਵਿਖੇ 25 ਹਾਰਸ ਪਾਵਰ ਦੇ ਟਿਊਬਵੈਲ ‘ਤੇ 18.12 ਲੱਖ ਰੁਪਏ ਖਰਚੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।
Facebook Comments
Advertisement
You may like
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਵਿਧਾਇਕ ਛੀਨਾ ਵਲੋਂ ਵਾਰਡ ਨੰ: 34 ‘ਚ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਉਦਘਾਟਨ
-
ਵਿਧਾਇਕ ਭੋਲਾ ਗਰੇਵਾਲ ਵਲੋਂ ਵਾਰਡ ਨੰ: 3 ‘ਚ ਨਵੇਂ ਟਿਊਬਵੈਲ ਦਾ ਉਦਘਾਟਨ
-
ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ
-
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 41 ‘ਚ ਨਵੇਂ ਟਿਊਬਵੈਲ ਦਾ ਉਦਘਾਟਨ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ
