ਖੇਤੀਬਾੜੀ
ਪੀ.ਏ.ਯੂ. ਨੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਸਿੱਧ ਸੰਸਥਾਵਾਂ ਨਾਲ ਕੀਤਾ ਸਹਿਯੋਗ
Published
2 years agoon

ਲੁਧਿਆਣਾ : ਪੀ.ਏ.ਯੂ. ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਫਿਲਪਾਈਨਜ਼ ਨਾਲ ਮਿਲ ਕੇ ਭਾਰਤ ਦੇ ਹਿੰਦ-ਗੰਗਾ ਮੈਦਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲਕਦਮੀ ਕੀਤੀ ਹੈ | ਇਸ ਸੰਬੰਧੀ ਇੱਕ ਕਾਰਜ ਯੋਜਨਾ ਦੀ ਰੂਪਰੇਖਾ 2023 ਤੋਂ 2027 ਤੱਕ ਬਨਾਉਣ ਲਈ ਪੀ.ਏ.ਯੂ. ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ |

ਇਸ ਵਿਚਾਰ-ਵਟਾਂਦਰਾ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਇਸ ਵਿੱਚ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਫਿਲਪਾਈਨਜ਼ ਤੋਂ ਪ੍ਰਸਿੱਧ ਝੋਨਾ ਬਰੀਡਿੰਗ ਮਾਹਿਰ ਡਾ. ਹੰਸ ਭਾਰਦਵਾਜ, ਕੇਂਦਰ ਦੇ ਨਿਰਦੇਸ਼ਕ ਜਨਰਲ ਡਾ. ਜੀਨ ਬਲੀ ਤੋਂ ਇਲਾਵਾ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਜੀਤ ਰਾਮ, ਸੀ ਆਰ ਡੀ ਗੋਰਖਪੁਰ ਦੇ ਚੇਅਰਮੈਨ ਡਾ. ਬੀ.ਐਨ. ਸਿੰਘ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ |

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਵੱਲੋਂ ਜਾਰੀ ਕੀਤੀ ਅਤੇ ਕਿਸਾਨਾਂ ਵੱਲੋਂ ਅਪਨਾਈ ਗਈ ਤਰ-ਵਤਰ ਸਿੱਧੀ ਬਿਜਾਈ ਤਕਨੀਕ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ ਗਿਆ | ਡਾ. ਗੋਸਲ ਨੇ ਕਿਹਾ ਕਿ ਇਸ ਤਕਨੀਕ ਦੀ ਸਿਫ਼ਾਰਸ਼ ਕਰੋਨਾ ਦੌਰ ਵਿੱਚ ਮਜ਼ਦੂਰੀ ਦੀ ਘਾਟ ਦੌਰਾਨ 2020 ਵਿੱਚ ਪੀ.ਏ.ਯੂ. ਵੱਲੋਂ ਕੀਤੀ ਗਈ ਸੀ ਜਦਕਿ ਇਸ ਤਕਨੀਕ ਦਾ ਮੰਤਵ ਪਾਣੀ ਦੀ ਵਰਤੋਂ ਨੂੰ ਘਟਾਉਣਾ ਸੀ |

ਉਹਨਾਂ ਦੱਸਿਆ ਕਿ ਤਰ-ਵਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਉਣ ਦੀ ਤਜ਼ਵੀਜ਼ ਹੈ | ਇਸ ਨਾਲ 15-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ | ਨਾਲ ਹੀ ਝੋਨੇ ਵਿੱਚ ਆਇਰਨ ਦੀ ਘਾਟ ਨਹੀਂ ਆਉਂਦੀ, ਜੜ•ਾਂ ਜ਼ਿਆਦਾ ਡੂੰਘੀਆਂ ਜਾਂਦੀਆਂ ਹਨ, ਨਦੀਨਾਂ ਜਮ ਘੱਟ ਹੁੰਦਾ ਹੈ ਅਤੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਹੀ ਝਾੜ ਆਉਣ ਦੀ ਸੰਭਾਵਨਾ ਹੁੰਦੀ ਹੈ |

ਇੱਕ ਵੀਡੀਓ ਸੰਦੇਸ ਵਿੱਚ ਡਾ. ਜੀਨ ਬਾਲੀ ਨੇ ਜਲਵਾਯੂ ਤਬਦੀਲੀ ਦੇ ਬੁਰੇ ਪ੍ਰਭਾਵਾਂ ਲਈ ਝੋਨੇ ਦੇ ਉਤਪਾਦਨ ਦੀਆਂ ਕਮੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਵਾਤਾਵਰਨੀ ਤਬਦੀਲ਼ੀਆਂ ਤੇਜ਼ ਹੋਈਆਂ ਹਨ | ਉਹਨਾਂ ਇਸਾਰਾ ਕੀਤਾ ਕਿ ਝੋਨੇ ਦੀ ਕਾਸਤ ਗਿੱਲੀ ਜਮੀਨ ਅਤੇ ਜੰਗਲਾਂ ਵਿੱਚ ਰਿਹਾਇਸ ਦੇ ਨੁਕਸਾਨ ਦਾ ਇੱਕ ਪ੍ਰਮੁੱਖ ਕਾਰਨ ਹੈ ਜੋ ਵਿਸਵ ਦੇ ਇੱਕ ਤਿਹਾਈ ਤਾਜੇ ਪਾਣੀ ਦੀ ਵਰਤੋਂ ਤੋਂ ਹੁੰਦਾ ਹੈ |
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ