ਪੰਜਾਬੀ
ਵਿਦਿਆਰਥੀਆਂ ਵੱਲੋਂ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਪਲਾਸਟਿਕ ਦਾ ਕੂੜਾ ਕੱਢਿਆ
Published
2 years agoon

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸਨਜ ਅਤੇ ਐਨ ਸੀ ਸੀ ਯੂਨਿਟ ਅਧੀਨ 19 ਪੀ ਬੀ ਬੀ ਐਨ ਐਨ ਸੀ ਸੀ, ਲੁਧਿਆਣਾ ਵੱਲੋਂ ਆਪਣੀ ਸਮਾਜ ਸੇਵਾ ਦੀ ਜ਼ਿੰਮੇਵਾਰੀ ਹੇਠ ਦੋਰਾਹਾ ਨਹਿਰ ਦੇ ਕਿਨਾਰਿਆਂ ਤੋਂ ਕੂੜਾ ਕਰਕਟ ਇਕਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਪੁਨੀਤ ਸਾਗਰ ਅਭਿਆਨ ਨਾਮਕ ਮੁਹਿੰਮ ਤਹਿਤ ਨੈਸ਼ਨਲ ਕੈਡਟ ਕੋਰ ਵੱਲੋਂ ਨਦੀਆਂ,ਨਹਿਰਾਂ ਆਦਿ ਦੇ ਆਸ ਪਾਸ ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਸਮਗਰੀ ਤੋਂ ਜਲ ਸਰੋਤਾਂ ਨੂੰ ਸਾਫ਼ ਕੀਤਾ ਜਾਂਦਾ ਹੈ।
ਇਸੇ ਮੁਹਿੰਮ ਤਹਿਤ 19 ਪੀ ਬੀ ਬੀ ਐਨ ਐਨ ਸੀ ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ ਕੇ ਸਿੰਘ ਅਤੇ ਐਡਮਿਸ਼ਨ ਅਫ਼ਸਰ ਕਰਨਲ ਕੇ ਐੱਸ ਕੋਂਡਲ ਦੀ ਅਗਵਾਈ ਹੇਠ ਗੁਲਜ਼ਾਰ ਗਰੁੱਪ ਦੇ ਪੰਤਾਲ਼ੀ ਦੇ ਕਰੀਬ ਐਨ ਸੀ ਸੀ ਕੈਡਿਟਸ ਵੱਲੋਂ ਦੋਰਾਹਾ ਨਹਿਰ ਦੇ ਆਸ ਪਾਸ ਰਹਿੰਦ-ਖੂੰਹਦ ਇਕੱਠੀ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਨੌਜਵਾਨਾ ਕੈਡਿਟਸ ਵੱਲੋਂ ਇਸ ਜਲ ਸਰੋਤ ਦੇ ਆਸਪਾਸ ਵੱਡੇ ਪੱਧਰ ਤੇ ਬਹੁਤ ਸਾਰਾ ਪਲਾਸਟਿਕ ਅਤੇ ਹੋਰ ਕੂੜਾ-ਕਰਕਟ ਹਟਾਇਆ ਗਿਆ।
ਇਸ ਦੌਰਾਨ ਏ.ਐਨ.ਓ., ਲੈਫ਼ਟੀਨੈਂਟ ਕੇ.ਜੇ.ਐੱਸ. ਗਿੱਲ ਦੀ ਅਗਵਾਈ ਵਿਚ ਕੈਡਿਟਸ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੀ ਨਹਿਰ ਦੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਗਈ । ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਕਜ਼ਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਦੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਮਿਆਰੀ ਸਿੱਖਿਆਂ ਦੀ ਭਵਿੱਖ ਦੇ ਨਾਗਰਿਕਾਂ ਅੰਦਰ ਦੇਸ਼ ਅਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਵੀ ਪੈਦਾ ਕੀਤੀ ਜਾਵੇ।
ਗੁਲਜ਼ਾਰ ਗਰੁੱਪ ਦੀ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਸਾਡੇ ਵਿਦਿਆਰਥੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਨਾਲ ਚੰਗੇ ਨਾਗਰਿਕ ਵੀ ਬਣਨ। ਇਸ ਤਰਾਂ ਦੇ ਉਪਰਾਲੇ ਨੌਜਵਾਨਾਂ ਅੰਦਰ ਸਮਾਜ ਵਿਚ ਉਨ੍ਹਾਂ ਦੀ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਦੇ ਹਨ।
You may like
-
ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੇ ਐਨਸੀਸੀ ਕੈਡਿਟਾਂ ਦਾ ਕੀਤਾ ਸਨਮਾਨ
-
ਗੁਲਜ਼ਾਰ ਗਰੁੱਪ ‘ਚ ਸਮਾਰਟ ਇੰਡੀਆ ਹੈਕਾਥੌਨ ਵਿਸ਼ੇ ‘ਤੇ ਕਰਵਾਇਆ ਸੈਮੀਨਾਰ
-
ਖਾਲਸਾ ਕਾਲਜ ਦੇ NCC ਕੈਡਿਟਾਂ ਨੇ ਵਿਗੜ ਰਹੇ ਵਾਤਾਵਰਣ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
-
ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਯੋਗ ਸਿਖਲਾਈ ਦੇਣ ਲਈ ਲਗਾਇਆ ਕੈਂਪ
-
ਰਾਮਗੜ੍ਹੀਆ ਗਰਲਜ ਕਾਲਜ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ