ਪੰਜਾਬੀ
ਪੰਜਾਬ ਦੀਆਂ ਜੇਲ੍ਹਾਂ ‘ਚ ਆਨਲਾਈਨ ਪੇਸ਼ੀ ਲਈ ਸਥਾਪਿਤ ਹੋਣਗੇ ਕੈਬਿਨ
Published
2 years agoon

ਲੁਧਿਆਣਾ : ਅੱਜ ਤੋਂ ਲਗਭਗ 12-13 ਸਾਲ ਪਹਿਲਾਂ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ‘ਚ ਵੀਡੀਓ ਕਾਨਫਰੰਸਿੰਗ ਪ੍ਰਣਾਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਕਿ ਇਸ ਦੇ ਰਾਹੀਂ ਕਈ ਕੈਦੀਆਂ/ਹਵਾਲਾਤੀਆਂ ਦੀ ਅਦਾਲਤ ਤੋਂ ਆਨਲਾਈਨ ਪੇਸ਼ੀ ਹੋ ਸਕੇ ਪਰ ਕਈ ਵਾਰ ਬੰਦੀਆਂ ਦੀਆਂ ਪੇਸ਼ੀਆਂ ਨਹੀਂ ਹੁੰਦੀਆਂ ਸਨ ਕਿਉਂਕਿ ਜੇਲ੍ਹ ‘ਚ ਕੈਦੀਆਂ-ਹਵਾਲਾਤੀਆਂ ਦੀ ਪੇਸ਼ੀ ਦੀ ਗਿਣਤੀ ਜ਼ਿਆਦਾ ਹੁੰਦੀ ਹੈ।
ਕੁੱਝ ਸਾਲ ਪਹਿਲਾਂ ਤੋਂ ਵੱਖ-ਵੱਖ ਕੈਬਿਨ ਸਥਾਪਿਤ ਕਰਨ ਦਾ ਇਕ ਪ੍ਰਸਤਾਵ ਜੇਲ੍ਹ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਨੂੰ ਮਨਜ਼ੂਰੀ ਮਿਲ ਜਾਣ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਕੁੱਝ ਰਾਹਤ ਜ਼ਰੂਰ ਮਿਲ ਜਾਵੇਗੀ ਅਤੇ ਜੇਲ੍ਹ ਦੇ ਅੰਦਰ 20 ਦੇ ਲਗਭਗ ਕੈਬਿਨ ਤਿਆਰ ਹੋ ਜਾਣਗੇ। ਇਸਦੇ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਨੂੰ ਸੌਂਪੀ ਗਈ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਕੈਬਿਨਾਂ ‘ਚ ਜ਼ਿਆਦਾਤਰ ਹਵਾਲਾਤੀਆਂ ਦੀਆਂ ਪੇਸ਼ੀਆਂ ਹੋ ਸਕਦੀਆਂ ਹਨ ਕਿਉਂਕਿ ਕੈਦੀ ਤਾਂ ਆਪਣੀ ਸਜ਼ਾ ਭੁਗਤਦੇ ਹਨ।
ਇਸ ਪ੍ਰੀਕਿਰਿਆ ਦੇ ਸ਼ੁਰੂ ਹੋਣ ਨਾਲ ਜੇਲ੍ਹ ਦੇ ਅੰਦਰ ਧੜੱਲੇ ਨਾਲ ਮਿਲ ਰਹੇ ਮੋਬਾਇਲਾਂ ਅਤੇ ਮਨਾਹੀਯੋਗ ਸਾਮਾਨ ’ਤੇ ਵੀ ਰੋਕ ਲੱਗੇਗੀ ਕਿਉਂਕਿ ਕਈ ਵਾਰ ਪੇਸ਼ੀ ਤੋਂ ਵਾਪਸ ਆਉਣ ਵਾਲੇ ਬੰਦੀਆਂ ਤੋਂ ਤਲਾਸ਼ੀ ਦੌਰਾਨ ਲੁਕਾਏ ਮੋਬਾਇਲ ਅਤੇ ਹੋਰ ਪ੍ਰਕਾਰ ਦਾ ਮਨਾਹੀਯੋਗ ਸਾਮਾਨ ਬਰਾਮਦ ਹੁੰਦਾ ਰਹਿੰਦਾ ਹੈ। ਇਸ ਨਾਲ ਫ਼ਰਾਰੀ ਵਰਗੀਆਂ ਘਟਨਾਵਾਂ ਵਿਚ ਵੀ ਰੋਕ ਲੱਗੇਗੀ। ਦੱਸਿਆ ਜਾਂਦਾ ਹੈ ਕਿ ਜੇਲ੍ਹ ਦੇ ਅੰਦਰ ਨਸ਼ਾ ਛੁਡਾਊ ਕੇਂਦਰ ਦੇ ਨੇੜੇ ਪੇਸ਼ੀ ਵਾਲੇ ਕੈਬਿਨਾਂ ਦਾ ਨਿਰਮਾਣ ਕਾਰਜ ਕੀਤਾ ਜਾਵੇਗਾ।
You may like
-
ਪੰਜਾਬ ਦੀ ਕੇਂਦਰੀ ਜੇਲ੍ਹ ‘ਚ ਵੱਡੀ ਵਾਰਦਾਤ, ਮਿੰਟਾਂ ‘ਚ ਹੀ ਮੱਚ ਗਈ ਹਫੜਾ-ਦਫੜੀ , ਪੜ੍ਹੋ…
-
ਕੇਂਦਰੀ ਜੇਲ੍ਹ ‘ਚ ਕੈਦੀਆਂ ਸਬੰਧੀ ਨਵੇਂ ਹੁਕਮ 1 ਅਪ੍ਰੈਲ ਤੋਂ…
-
ਪੰਜਾਬ ਦੀ ਕੇਂਦਰੀ ਜੇਲ ‘ਚ ਕੈਦੀਆਂ ਦੇ ਗੁੱਟਾਂ ‘ਚ ਝੜਪ, ਪੜ੍ਹੋ ਖ਼ਬਰ
-
ਪੰਜਾਬ ਦੀ ਕੇਂਦਰੀ ਜੇਲ੍ਹ ‘ਚੋਂ ਮੋਬਾਈਲ ਫ਼ੋਨਾਂ ਦਾ ਜਖੀਰਾ ਬਰਾਮਦ
-
ਇਕ ਵਾਰ ਫਿਰ ਚਰਚਾ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ, 3 ਖਿਲਾਫ ਮਾਮਲਾ ਦਰਜ
-
ਸੁਰਖੀਆਂ ‘ਚ ਕੇਂਦਰੀ ਜੇਲ੍ਹ, ਅੰਦਰੋਂ ਮਿਲ ਰਹੀਆਂ ਹਨ ਇਹ ਵਸਤੂਆਂ