ਲੁਧਿਆਣਾ : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿੱਚ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇਨਾਮ ਜਿੱਤੇ | ਕੁਮਾਰੀ ਆਰੂਸੀ ਅਰੋੜਾ ਨੂੰ ਕਾਨਫਰੰਸ ਵਿੱਚ ਪੇਸ ਕੀਤੀ ਗਈ ਖੋਜ ਲਈ ਮੌਖਿਕ ਪੇਪਰ ਪੇਸਕਾਰੀ ਲਈ ਇਨਾਮ ਦਿੱਤਾ ਗਿਆ ਹੈ|

ਇਸੇ ਤਰ੍ਹਾਂ ਸ੍ਰੀ ਮਨਦੀਪ ਸਿੰਘ ਨੇ ਦੋਹਰੀ ਪ੍ਰਾਪਤੀਆਂ ਕੀਤੀਆਂ ਹਨ| ਉਸਨੇ ਸਰਵੋਤਮ ਐਮ.ਐਸ.ਸੀ. , ਪੰਜਾਬ ਅਤੇ ਯੂਨੀਵਰਸਿਟੀ, ਪਲਵਲ, ਹਰਿਆਣਾ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤੀ ਗਈ ’ਖੇਤੀ ਉਤਪਾਦਨ, ਸੁਰੱਖਿਆ ਅਤੇ ਨੀਤੀ ਲੈਂਡਸਕੇਪ ਵਿਸੇ ’ਤੇ ਰਾਸਟਰੀ ਕਾਨਫਰੰਸ ਵਿੱਚ ਥੀਸਿਸ ਅਵਾਰਡ ਪ੍ਰਾਪਤ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ|