ਲੁਧਿਆਣਾ : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਨੇ ਸਰਕਾਰੀ ਹਾਈ ਸਕੂਲ ‘ਚ 100 ਬੈਂਚ, ਕੁਰਸੀਆਂ ਤੇ 100 ਬੱਚਿਆਂ ਨੂੰ ਪੱਗਾਂ ਦੀ ਵੰਡ ਕੀਤੀ | ਇਹ ਉਪਰਾਲਾ ਕਰਨ ਵਾਲੇ ਮਨਜੀਤ ਸਿੰਘ ਲੋਹਾਰਾ ਨੂੰ ਸੱਚੇ ਸਮਾਜ ਸੇਵਕ ਦੱਸਦਿਆਂ ਵਿਧਾਇਕਾ ਛੀਨਾ ਨੇ ਇਨ੍ਹਾਂ ਦੀ ਸ਼ਲਾਘਾ ਕੀਤੀ |
ਸਕੂਲ ਦੇ ਪਿ੍ੰਸੀਪਲ ਜੀਤਾ ਲੁਹਾਰਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਰਪ੍ਰੀਤ ਸਿੰਘ, ਵਿੱਕੀ ਲੁਹਾਰਾ, ਵਾਰਡ ਨੰਬਰ 34 ਤੋਂ ਰੁਪਿੰਦਰ ਕੌਰ ਲੁਹਾਰਾ, ਸ਼ੇਰ ਸਿੰਘ, ਬਲਵੀਰ ਸਿੰਘ, ਐਨ.ਐਸ. ਸੂਰੀ, ਮਹਾ ਸਿੰਘ, ਬੂਟਾ ਸਿੰਘ, ਜਸਵੰਤ ਸਿੰਘ, ਪਰਮਿੰਦਰ ਸਿੰਘ ਕੈਨੇਡਾ ਆਦਿ ਹਾਜ਼ਰ ਸੀ