ਲੁਧਿਆਣਾ : : ਜੰਗ-ਏ-ਅਜ਼ਾਦੀ ਦੇ ਮੋਢੀ ਨਾ ਮਿਲਵਰਤਨ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਦੇ 207ਵੇਂ ਪ੍ਰਕਾਸ਼ ਪੁਰਬ ‘ਤੇ ਨਾਮਧਾਰੀ ਮੁਖੀ ਉਦੇ ਸਿੰਘ ਦੀ ਹਜ਼ੂਰੀ ‘ਚ ਸ੍ਰੀ ਭੈਣੀ ਸਾਹਿਬ ਵਿਖੇ ਸੰਗੀਤ ਸੰਮੇਲਨ ਹੋਇਆ। ਸੰਗੀਤ ਸੰਮੇਲਨ ਦੀ ਅਰੰਭਤਾ ਮੁਖੀ ਉਦੇ ਸਿੰਘ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ। ਉਨ੍ਹਾਂ ਕਿਹਾ ਸਤਿਗੁਰੂ ਜਗਜੀਤ ਸਿੰਘ ਹਮੇਸ਼ਾ ਬਚਨ ਕਰਿਆ ਕਰਦੇ ਸਨ ਕਿ ਹਰੇਕ ਨਾਮਧਾਰੀ ਸਿੱਖ ਦੇ ਬੱਚੇ ‘ਚੋਂ ਸੰਗੀਤ ਦੀ ਖੁਸ਼ਬੂ ਆਵੇ।
ਉਸਤਾਦ ਜਾਕਿਰ ਹੁਸੈਨ ਨੇ ਕਿਹਾ ਉਨ੍ਹਾਂ ਨੂੰ ਸ੍ਰੀ ਭੈਣੀ ਸਾਹਿਬ ਆ ਕੇ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਅੱਜਕੱਲ੍ਹ ਸ਼ਾਸਤਰੀ ਸੰਗੀਤ ਜਿਸ ਮੁਕਾਮ ‘ਤੇ ਪੁੱਜ ਚੁੱਕਾ ਹੈ ਉਹ ਨਾਮਧਾਰੀ ਸਮਾਜ ਦੀ ਅਹਿਮ ਦੇਣ ਹੈ। ਇਸ ਮੌਕੇ ਮਾਤਾ ਗੁਰਸ਼ਰਨ ਕੌਰ, ਸੰਤ ਜਗਤਾਰ ਸਿੰਘ, ਵਿਧਾਇਕ ਹਰਦੀਪ ਮੂੰਡੀਆਂ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਸੰਤ ਜੈ ਸਿੰਘ, ਸੂਬਾ ਬਲਵਿੰਦਰ ਸਿੰਘ ਤੇ ਪ੍ਰਰੈੱਸ ਸਕੱਤਰ ਲਖਵੀਰ ਬੱਦੋਵਾਲ ਮੌਜੂਦ ਸਨ।