ਪੰਜਾਬੀ
ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ-ਵਰਿੰਦਰ ਸਿੰਘ ਬਰਾੜ
Published
2 years agoon

ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਨਵ-ਨਿਯੁਕਤ ਟਰੈਫ਼ਿਕ ਪੁਲਿਸ ਦੇ ਡੀ.ਸੀ.ਪੀ. ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇਗਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਾੜ ਨੇ ਦੱਸਿਆ ਕਿ ਸ਼ਹਿਰ ਵਿਚ ਪੁਲਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਆਵਾਜਾਈ ਸਮੱਸਿਆ ਨੂੰ ਹੱਲ ਕੀਤਾ ਜਾਵੇ |
ਉਨ੍ਹਾਂ ਦੱਸਿਆ ਕਿ ਇਹ ਵੇਖਣ ਨੂੰ ਆਇਆ ਕਿ ਕੁੱਝ ਬਾਜ਼ਾਰਾਂ ਵਿਚ ਦੁਕਾਨਦਾਰ ਆਪਣਾ ਸਾਮਾਨ ਸੜਕ ਵਿਚਾਲੇ ਰੱਖ ਕੇ ਆਵਾਜਾਈ ਵਿਚ ਵਿਘਨ ਪਾਉਂਦੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ, ਪਰ ਜੇਕਰ ਦੁਕਾਨਦਾਰਾਂ ਵਲੋਂ ਫਿਰ ਵੀ ਆਪਣਾ ਸਾਮਾਨ ਨਾ ਹਟਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ |
ਉਨ੍ਹਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਟ੍ਰੈਫਿਕ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਪੁਲਿਸ ਦਾ ਸਾਥ ਦੇਣ |
You may like
-
ਇਸ ਨੈਸ਼ਨਲ ਹਾਈਵੇਅ ‘ਤੇ ਲੋਕਾਂ ਦੀ ਜਾਨ ਖ਼ਤਰੇ ਚ! ਟ੍ਰੈਫਿਕ ਪੁਲਿਸ ਦੇਵੇ ਧਿਆਨ
-
ਟ੍ਰੈਫਿਕ ਪੁਲਿਸ ਦੀ ਸਖ਼ਤ ਕਾਰਵਾਈ ਨੇ ਕੀਤਾ ਚਮਤਕਾਰ, ਸ਼ਹਿਰ ਹੋਇਆ ਖੁਸ਼ਹਾਲ
-
ਪੰਜਾਬ ‘ਚ ਬੰਦ ਰਹਿਣਗੇ ਪੈਟਰੋਲ ਪੰਪ, ਆਵਾਜਾਈ ਰਹੇਗੀ ਠੱਪ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
-
ਵਾਹਨਾਂ ‘ਤੇ ਸਟਿੱਕਰ ਲਗਾਉਣ ਵਾਲਿਆਂ ਲਈ ਖਾਸ ਖਬਰ, ਟ੍ਰੈਫਿਕ ਪੁਲਸ ਕਰ ਰਹੀ ਹੈ ਇਹ ਕਾਰਵਾਈ
-
ਵਾਹਨ ਚਾਲਕ ਹੋ ਜਾਣ ਸੁਚੇਤ, ਵੱਡੀ ਕਾਰਵਾਈ ਦੀ ਤਿਆਰੀ ‘ਚ ਟ੍ਰੈਫਿਕ ਪੁਲਿਸ
-
ਜ਼ਰਾ ਧਿਆਨ ਦਿਓ… ਸ਼ਹਿਰ ਦੀ ਇਸ ਸੜਕ ‘ਤੇ 10 ਦਿਨਾਂ ਲਈ ਬੰਦ ਰਹੇਗੀ ਆਵਾਜਾਈ : ਪੜ੍ਹੋ ਖ਼ਬਰ