ਪੰਜਾਬੀ
ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ
Published
2 years agoon

ਲੁਧਿਆਣਾ : ਮਹਾਂਨਗਰ ਲੁਧਿਆਣਾ ਵਿਚ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਚੱਲਦਿਆਂ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪਾਏ ਜਾਣ ਦੇ ਨਾਲ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਮਾਰਟ ਸਿਟੀ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸ਼ਹਿਰ ਵਾਸੀਆਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਮਾਹਣਾ ਕਰਨਾ ਪੈ ਰਿਹਾ ਹੈ | ਜਿਨ੍ਹਾਂ ਵਿਚ ਆਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਸੱਮਸਿਆ ਵੀ ਸ਼ਾਮਿਲ ਹੈ |
ਸ਼ਹਿਰ ਦੀਆਂ ਸੜਕਾਂ ਵਿਚਕਾਰ ਹੀ ਆਵਾਰਾ ਪਸ਼ੂਆਂ ਦੇ ਖੜੇ ਰਹਿਣ ਕਾਰਨ ਹੋਏ ਹਾਦਸਿਆਂ ਵਿਚ ਅਨੇਕਾਂ ਹੀ ਲੋਕ ਜ਼ਖ਼ਮੀ ਹੋ ਚੁੱਕੇ ਹਨ ਅਤੇ ਲੋਕਾਂ ਦੇ ਮਨਾਂ ਵਿਚ ਨਾਰਾਜ਼ਗੀ ਵੀ ਪਾਈ ਜਾ ਰਹੀ ਹੈ | ਬੀ.ਆਰ.ਐਸ. ਨਗਰ, ਮਾਡਲ ਟਾਊਨ ਸਮੇਤ ਹੋਰ ਵੱਖ-ਵੱਖ ਇਲਾਕਿਆਂ ਵਿਚ ਆਵਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆਉਂਦੇ ਹਨ ਤੇ ਲੰਬਾ ਸਮਾਂ ਸੜਕਾਂ ਦੇ ਵਿਚਕਾਰ ਹੀ ਖੜੇ੍ਹ ਵੀ ਰਹਿੰਦੇ ਹਨ |
ਇਸ ਦੇ ਨਾਲ ਨਾਲ ਅਵਾਰਾ ਕੁੱਤਿਆਂ ਦੀ ਸਮੱਸਿਆ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਤੇ ਅਵਾਰਾ ਕੁੱਤੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ | ਪਿਛਲੇ ਦਿਨੀਂ ਹੋਈਆਂ ਨਗਰ ਨਿਗਮ ਦੀਆਂ ਬੈਠਕਾਂ ਦੌਰਾਨ ਵੀ ਅਨੇਕਾਂ ਕੌਂਸਲਰਾਂ ਵਲੋਂ ਇਹ ਮੁੱਦਾ ਚੁੱਕਿਆ ਗਿਆ | ਗੱਲਬਾਤ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਇਸ ਸਮੱਸਿਆ ਦਾ ਠੋਸ ਹੱਲ ਕਰੇ ਕਿਉਂਕਿ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ ਅਤੇ ਵਾਹਨ ਚਾਲਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ |
ਇਸ ਸੰਬੰਧੀ ਗੱਲਬਾਤ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਦੀ ਸੱਮਸਿਆਂ ਦਾ ਹੱਲ ਕਰਨ ਲਈ ਠੋਸ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਅਤੇ ਹੋਰ ਥਾਵਾਂ ਤੇ ਭੇਜਿਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਮਾਹਣਾ ਨਾ ਕਰਨਾ ਪਵੇ | ਅਵਾਰਾ ਕੁੱਤਿਆਂ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਨਿਗਮ ਵਲੋਂ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ |
You may like
-
ਲੁਧਿਆਣਾ ਵਾਸੀਆਂ ਨੂੰ ਮਿਲੇਗੀ ਰਾਹਤ, ਇਹ ਵੱਡੀ ਸਮੱਸਿਆ ਹੋਵੇਗੀ ਹੱਲ
-
ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡੀ ਖੜ੍ਹੀ ਹੋਈ ਸਮੱਸਿਆ, ਪੜ੍ਹੋ ਖ਼ਬਰ
-
ਹੋਲੀ ਤੋਂ ਪਹਿਲਾਂ ਆਈ ਵੱਡੀ ਸਮੱਸਿਆ, ਰੇਲਵੇ ਯਾਤਰੀ ਹੋਏ ਪ੍ਰਸ਼ਾਨ
-
ਇਹ ਕੰਮ ਕਰਵਾ ਲਓ 31 ਦਸੰਬਰ ਤੋਂ ਪਹਿਲਾਂ, ਨਹੀਂ ਤਾਂ ਆਵੇਗੀ ਵੱਡੀ ਸਮੱਸਿਆ
-
ਨਵੇਂ ਵਾਹਨ ਖਰੀਦਣ ਵਾਲੇ ਲੋਕ ਪ੍ਰੇਸ਼ਾਨ , ਇਹ ਆਈ ਵੱਡੀ ਸਮੱਸਿਆ
-
ਲੋਕ ਹੋ ਜਾਣ ਸੁਚੇਤ, ਚਲਾਨ ਕਰਕੇ ਲਾਇਸੈਂਸ ਕੈਂਸਲ ਹੋ ਜਾਵੇ ਤਾਂ ਹੋਵੇਗੀ ਵੱਡੀ ਸਮੱਸਿਆ, ਇਹ ਕੰਮ ਜ਼ਰੂਰੀ