ਪੰਜਾਬੀ
ਸੰਯੁਕਤ ਖੇਤੀ ਪ੍ਰਣਾਲੀਆਂ ਲਈ ਜਿੱਤੇ ਦੋ ਸਰਵੋਤਮ ਕੇਂਦਰ ਪੁਰਸਕਾਰ
Published
2 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਯੁਕਤ ਖੇਤੀ ਪ੍ਰਣਾਲੀ ਬਾਰੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਦੋ ਕੇਂਦਰਾਂ ਲੁਧਿਆਣਾ ਅਤੇ ਪਟਿਆਲਾ ਨੂੰ ਸਰਵੋਤਮ ਕੇਂਦਰ ਪੁਰਸਕਾਰ ਹਾਸਲ ਹੋਏ ਹਨ | ਇਹ ਪੁਰਸਕਾਰ ਦੋਵਾਂ ਕੇਂਦਰਾਂ ਨੂੰ 2020-22 ਦੋ ਸਾਲਾਂ ਦੌਰਾਨ ਉਨ੍ਹਾਂ ਦੀ ਕਾਰਗੁਜਾਰੀ ਲਈ ਇੰਡੀਅਨ ਇੰਸਟੀਚਿਊਟ ਆਫ ਫਾਰਮਿੰਗ ਸਿਸਟਮ ਰਿਸਰਚ, ਮੋਦੀਪੁਰਮ, ਮੇਰਠ ਅਤੇ ਮਹਾਤਮਾ ਫੂਲੇ ਕ੍ਰਿਸੀ ਵਿਦਿਆਪੀਠ ਰਾਹੂਰੀ ਮਹਾਰਾਸਟਰ ਦੀ 7ਵੀਂ ਦੁਵੱਲੀ ਵਰਕਸਾਪ ਵਿੱਚ ਪ੍ਰਦਾਨ ਕੀਤੇ ਗਏ |

ਇਸ ਵਰਕਸਾਪ ਵਿੱਚ ਡਾ. ਐੱਸ.ਐੱਸ ਵਾਲੀਆ, ਡਾ. ਨੀਰਜ ਰਾਣੀ ਅਤੇ ਡਾ. ਵਜਿੰਦਰ ਪਾਲ ਕਾਲੜਾ ਨੇ ਹਿੱਸਾ ਲਿਆ| ਲੁਧਿਆਣਾ ਦੇ ਆਨ-ਸਟੇਸਨ ਕੇਂਦਰ ਨੂੰ ਸਿਸਟਮ ਉਤਪਾਦਕਤਾ ਅਤੇ ਸਰੋਤਾਂ ਦੀ ਵਰਤੋਂ ਕੁਸਲਤਾਵਾਂ ਨੂੰ ਬਿਹਤਰ ਬਣਾਉਣ ਲਈ ਉਤਪਾਦਨ ਤਕਨਾਲੋਜੀਆਂ ’ਤੇ ਏਕੀਕ੍ਰਿਤ ਖੇਤੀ ਪ੍ਰਣਾਲੀਆਂ ਵਿੱਚ ਲਾਗੂ ਅਤੇ ਅਨੁਕੂਲ ਖੋਜ ਕਰਨ ਲਈ 37 ’ਆਨ-ਸਟੇਸਨ’ ਖੋਜ ਕੇਂਦਰਾਂ ਵਿੱਚੋਂ ਸਭ ਤੋਂ ਵਧੀਆ ਪੁਰਸਕਾਰ ਦਿੱਤਾ ਗਿਆ ਹੈ|

ਪਟਿਆਲਾ ਆਨ-ਫਾਰਮ ਰਿਸਰਚ ਸੈਂਟਰ ਨੂੰ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਸਥਿਤ 32 ’ਆਨ-ਫਾਰਮ’ ਖੋਜ ਕੇਂਦਰਾਂ ਵਿੱਚੋਂ ਚੁਣਿਆ ਗਿਆ ਸੀ ਜੋ ਕਿ ਫਾਰਮ ’ਤੇ ਪਰਖ ਆਧਾਰਿਤ ਖੇਤੀ ਉਤਪਾਦਨ ਤਕਨੀਕਾਂ ਦੀ ਸੁੱਧਤਾ ਲਈ ਕੰਮ ਕਰਦੇ ਹਨ | ਇਹਨਾਂ ਕੇਂਦਰਾਂ ਦੀ ਪਰਖ ਦਾ ਅਧਾਰ ਵਧੀ ਹੋਈ ਖੇਤੀ ਆਮਦਨ ਵਿੱਚ ਵਾਧਾ, ਲਾਗਤਾਂ ਦੀ ਵਰਤੋਂ ਕੁਸਲਤਾ ਅਤੇ ਰੁਜਗਾਰ ਦੇ ਮੌਕਿਆਂ ਲਈ ਉੱਦਮ ਆਦਿ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੈਵਿਕ ਖੇਤੀ ਸਕੂਲ ਦੀ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ