ਪੰਜਾਬੀ
ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ‘ਤੇ ਪੰਜਾਬ ਪੁਲਿਸ ਸਖ਼ਤ, 21 ਮਾਮਲੇ ਦਰਜ
Published
1 year agoon
ਲੁਧਿਆਣਾ : ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਤੇ ਇਸ ਦੀ ਰੋਕਥਾਮ ਲਈ ਪੰਜਾਬ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਦੁਕਾਨਾਂ ‘ਤੇ ਛਾਪੇਮਾਰੀ ਵੀ ਕੀਤੀ ਗਈ। ਖੰਨਾ ‘ਚ ਪ੍ਰਰੈੱਸ ਕਾਨਫਰੰਸ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਪੂਰੇ ਪੰਜਾਬ ‘ਚ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ।
ਖੰਨਾ ਪੁਲਿਸ ਨੇ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਚਲਾਉਂਦੇ ਹੋਏ ਹੁਣ ਤਕ 21 ਮਾਮਲੇ ਦਰਜ ਕਰ ਕੇ ਕੁੱਲ 186 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਹਨ। ਇਕ ਮਾਮਲੇ ‘ਚ ਖੰਨਾ ਸਿਟੀ 2 ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ 65 ਗੱਟੂ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਆਈਜੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਚਾਈਨਾ ਡੋਰ ‘ਤੇ ਪਾਬੰਦੀ ਲਗਾਈ ਹੋਈ ਹੈ, ਲੋਕਾਂ ਨੂੰ ਵੀ ਇਸ ਦੀ ਵਰਤੋਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੇਣ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਕਈ ਲੋਕ ਜ਼ਖਮੀ ਹੋ ਚੁੱਕੇ ਹਨ, ਜਦਕਿ ਕਈਆਂ ਦੀ ਜਾਨ ਜਾ ਚੁੱਕੀ ਹੈ। ਮਾਪਿਆਂ ਨੂੰ ਅੱਗੇ ਆ ਕੇ ਬੱਚਿਆਂ ‘ਤੇ ਨਜ਼ਰ ਰੱਖਣੀ ਪਵੇਗੀ, ਜਿਸ ਨਾਲ ਅਸੀਂ ਜ਼ਿੰਦਗੀਆਂ ਬਚਾ ਸਕਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਚਾਈਨਾ ਡੋਰ ਦੀ ਵਿਕਰੀ ਹੁੰਦੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
You may like
-
ਪੰਜਾਬ ਪੁਲਿਸ ਦੀ ਨ/ਸ਼ਿਆਂ ਖਿਲਾਫ ਕਾਰਵਾਈ, ਆਈਸ ਡ/ਰੱਗ ਤੇ ਹੈ.ਰੋਇਨ ਸਮੇਤ ਤ/ਸਕਰ ਗ੍ਰਿਫਤਾਰ
-
ਪੰਜਾਬ ਪੁਲਿਸ ਨੇ ਨ.ਸ਼ਾ ਤ/ਸਕਰੀ ਦੇ ਵੱਡੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 3 ਗ੍ਰਿਫਤਾਰ
-
ਪੰਜਾਬ ਪੁਲਿਸ ਨੇ 10 ਜ਼ਿਲ੍ਹਿਆਂ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਕੀਤੇ ਸੀਲ, ਜਾਰੀ ਕੀਤੇ ਸਖ਼ਤ ਹੁਕਮ
-
Breaking: ਪੰਜਾਬ ਪੁਲਿਸ ਦੇ ACP ਤੇ ਗੰਨਮੈਨ ਦੀ ਭਿ.ਆਨਕ ਹਾ/ਦਸੇ ‘ਚ ਮੌ/ਤ
-
ਲੋਕ ਸਭਾ ਚੋਣਾਂ: ਸਰਹੱਦੀ ਖੇਤਰ ‘ਚ ਪੰਜਾਬ ਪੁਲਿਸ ਅਤੇ BSF ਵੱਲੋਂ ਚੁੱਕਿਆ ਗਿਆ ਅਹਿਮ ਕਦਮ, ਲੋਕਾਂ ਨੂੰ ਇਹ ਅਪੀਲ
-
ਜਨਤਕ ਥਾਂ ‘ਤੇ ਪੰਜਾਬ ਪੁਲਿਸ ਦਾ ਸ਼ਰਮਨਾਕ ਕੰਮ, ਵੀਡੀਓ ਹੋਇਆ ਵਾਇਰਲ