ਪੰਜਾਬੀ
ਐਸਸੀਡੀ ਸਰਕਾਰੀ ਕਾਲਜ ‘ਚ ਮਨਾਇਆ ਲੋਹੜੀ ਦਾ ਤਿਉਹਾਰ
Published
2 years agoon

ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਦੀ ਸਟੂਡੈਂਟਸ ਕੌਂਸਲ ਨੇ ਲੋਹੜੀ ਦਾ ਤਿਉਹਾਰ ਮਨਾਇਆ। ਇਹ ਸਮਾਗਮ ਓਪਨ ਏਅਰ ਥੀਏਟਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਰਸ਼ਕਾਂ ਲਈ ਇੱਕ ਦਿਲ ਖਿਚਵਾ ਤਿਉਹਾਰ ਸੀ।
ਪੰਜਾਬ ਦੇ ਜੀਵੰਤ ਰੰਗਾਂ, ਬੇਅੰਤ ਊਰਜਾ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੇ ਗਿੱਧੇ, ਭੰਗੜੇ , ਬੋਲੀਆਂ, ਟੱਪੇ, ਮੁਹਾਵਰੇ ਵਾਰਤਾਲਾਪ, ਭੰਡ, ਇੱਕ ਮਜ਼ੇਦਾਰ ਸਕਿੱਟ ਅਤੇ ਸੱਭਿਆਚਾਰਕ ਮਾਡਲਿੰਗ ਨਾਲ ਦਰਸ਼ਕਾਂ ਨੂੰ ਕੀਲ ਲਿਆ। ਪ੍ਰਸਿੱਧ ਸਟੈਂਡਅੱਪ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਨੇ ਵੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਸਮਾਗਮ ਦੀ ਪ੍ਰਧਾਨਗੀ ਐਕਸੀਅਨ ਜਗਮੀਤ ਸਿੰਘ ਨੇ ਕੀਤੀ। ਪ੍ਰਿੰਸੀਪਲ, ਪ੍ਰੋ. ਡਾ. ਨਵੀਰ ਲਿਖਾਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ: ਲਿਖਾਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਲੋਹੜੀ ਦਾ ਤਿਉਹਾਰ ਹਰ ਹਾਲਤ ਵਿੱਚ ਅਣਖ, ਫਰਜ਼ ਅਤੇ ਹਿੰਮਤ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਾ ਹੈ। ਉਨਾ ਨੇ ਡਾ. ਸਜਲਾ, ਐਚ.ਓ.ਡੀ., ਅਰਥ ਸ਼ਾਸਤਰ ਅਤੇ ਵਿਦਿਆਰਥੀ ਪ੍ਰੀਸ਼ਦ ਦੇ ਕਨਵੀਨਰ ਨੂੰ ਬਹੁਤ ਹੀ ਸਾਰਥਕ ਸਮਾਗਮ ਆਯੋਜਿਤ ਕਰਨ ਲਈ ਵਧਾਈ ਦਿੱਤੀ।
ਲੋਹੜੀ ਦੀ ਧੂਣੀ ਨੇ ਆਪਸੀ ਸਾਂਝ ਦੀ ਭਾਵਨਾ ਫੈਲਾਈ। ਐਂਕਰ ਮਨਜੋਤ ਖਾਨ ਅਤੇ ਇੰਦਰਪ੍ਰੀਤ ਕੌਰ ਸਮੇਤ ਵਿਦਿਆਰਥੀਆਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਰੈਂਪ ਵਾਕ ਕੀਤਾ। ‘ਮਜਾਜਨ ਮੁਟਿਆਰ’ ਦਾ ਖਿਤਾਬ ਇੰਦਰਪ੍ਰੀਤ ਕੌਰ ਨੂੰ ਗਿਆ ਅਤੇ ਕਸ਼ਿਸ਼ ਨੂੰ ‘ਸਨੱਖੀ ਮੁਟਿਆਰ’ ਅਤੇ ‘ਦਿਲਕਸ਼ ਮੁਟਿਆਰ’ ਦਾ ਖਿਤਾਬ ਅਮੀਸ਼ਾ ਬਜਾਜ ਨੇ ਜਿੱਤਿਆ।
ਲੜਕਿਆਂ ਦੇ ਵਰਗ ਵਿੱਚ ‘ਪੰਜਾਬ ਦਾ ਸ਼ਿੰਗਾਰ’ ਵਜੋਂ ਅਜੈ ਕੁਮਾਰ। ‘ਵਿਰਸੇ ਦੀ ਸ਼ਾਨ’ ਰਮਨਦੀਪ ਸਿੰਘ ਨੂੰ ਗਿਆ। ਵਿਕਰਮ ਸਿੰਘ ਨੂੰ ‘ਛੈਲ ਛਬੀਲਾ ਗੱਭਰੂ’ ਨਾਲ ਨਿਵਾਜਿਆ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਦੀਪ ਅਮਨ ਨੇ ਵੀ ਹਾਜ਼ਰੀ ਲਗਵਾਈ ਅਤੇ ਆਪਣੀ ਪ੍ਰਤਿਭਾ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਟੂਡੈਂਟਸ ਕੌਂਸਲ ਦੇ ਕਨਵੀਨਰ ਡਾ. ਸਜਲਾ ਨੇ ਹਾਜ਼ਰੀਨ, ਜੱਜਾਂ ਦਾ ਧੰਨਵਾਦ ਕੀਤਾ ਅਤੇ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।
You may like
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਲਈ ਕਰਵਾਏ ਰੀਲ ਮੇਕਿੰਗ ਮੁਕਾਬਲੇ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ