ਪੰਜਾਬੀ
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ‘ਚ ਮਨਾਈ ਲੋਹੜੀ
Published
2 years agoon

ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਵਿਖੇ ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਮਿਸ ਵਿਕਟੋਰੀਆ ਵਿਸ਼ੇਸ ਮਹਿਮਾਨ, ਕਜ਼ਾਨ ਫੈਡਰਲ ਯੂਨੀਵਰਸਿਟੀ, ਰਸ਼ੀਆ ਅਤੇ ਡਾ. ਬਲਵੰਤ ਸਿੰਘ ਡਾਇਰੈਕਟਰ, ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਹਾਜ਼ਰੀ ਵਿੱਚ ਅਧਿਆਪਕਾਂ ਅਤੇ ਵਿਿਦਆਰਥੀਆਂ ਨੇ ਹਿੱਸਾ ਲਿਆ।
ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਲੋਹੜੀ ਬਾਲੀ ਗਈ। ਜਿਸ ਵਿੱਚ ਵਿਦਿਆਰਥੀਆਂ ਦੁਆਰਾ ਭੰਗੜਾ ਅਤੇ ਗਿੱਧਾ ਪਾਇਆ ਗਿਆ ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਲੋਹੜੀ ਦੀਆਂ ਵਧਾਈਆ ਦਿੱਤੀਆਂ। ਬੀਐਡ ਅਤੇ ਡੀਐਲਐਡ ਦੇ ਵਿਿਦਿਆਰਥੀਆਂ ਨੇ ਭਾਗ ਲਿਆ।
ਡਾ. ਬਲਵੰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਤਿਉਹਾਰ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਤੁਸੀ ਆਪਣੇ ਆਉਣ ਵਾਲੇ ਇਮਤਿਹਾਨਾਂ ਵਿੱਚ ਚੰਗੀ ਕਾਰਗੁਜਾਰੀ ਦਿਖਾਉ। ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਵਿੱਚ ਨਿਸ਼ਾਨਾ ਮਿੱਥਣਾ ਚਾਹੀਦਾ ਹੈ ਤੇ ਉਸ ਦੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨੀ ਚਾਹੀਦੀ ਹੈ।
ਪ੍ਰਤਾਪ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਨੇ ਬੀਐਡ ਅਤੇ ਡੀਐਲਐਡ ਦੇ ਵਿਿਦਆਰਥੀਆਂ ਦੇ ਸਹਿਯੋਗ ਨਾਲ ਝੁੱਗੀ-ਝੋਪੜੀ ਵਾਸੀਆਂ ਨੂੰ ਗਰਮ ਕੱਪੜੇ, ਗੱਚਕ ਤੇ ਮੂੰਗਫਲੀ ਵੰਡਦੇ ਹੋਏੇ ਲੋਹੜੀ ਮਨਾਈ।
You may like
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ
-
ਸਰਕਾਰੀ ਕਾਲਜ ਲੜਕੀਆਂ ਵਿਖੇ ਸਾਇੰਸ ਅਤੇ ਕੰਪਿਊਟਰ ਵਿਭਾਗ ਵੱਲੋਂ ਕਰਵਾਈ ਫਰੈਸ਼ਰ ਪਾਰਟੀ