ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਸ੍ਰੀ ਤੀਰਥ ਸਿੰਘ ਅੱਜ ਪਿੰਡ ਮੁਹੰਮਦਪੁਰ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਨਾਲ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੇ ਵਪਾਰਕੀਕਰਨ ਲਈ ਸਮਝੌਤਾ ਕੀਤਾ। ਰੋਜ਼ਾਨਾ 1ਘਣ ਮੀਟਰ ਤੋਂ 25 ਘਣ ਮੀਟਰ ਗੈਸ ਪੈਦਾ ਕਰਨ ਦੀ ਸਮਰੱਥਾ ਵਾਲੇ ਬਾਇਓਗੈਸ ਪਲਾਂਟ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਆਲ ਇੰਡੀਆ ਕੁਆਰਦੀਨੇਟਡ ਪ੍ਰੋਜੈਕਟ ਸਕੀਮ ਅਧੀਨ ਵਿਕਸਤ ਕੀਤਾ ਗਿਆ ਹੈ।

ਤਕਨਾਲੋਜੀ ਬਾਰੇ ਵੇਰਵੇ ਦਿੰਦੇ ਹੋਏ ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਬੜੀ ਸੌਖੀ ਹੈ ਇਹ ਇੱਕ ਪੂਰੀ ਤਰ੍ਹਾਂ ਇੱਟਾਂ ਤੋਂ ਬਣਿਆ ਢਾਂਚਾ ਹੈ। ਇਹ ਡਿਜ਼ਾਈਨ ਦੇਸ਼ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ। ਇਸ ਪਲਾਂਟ ਦਾ ਸਿੰਗਲ ਡਾਇਜੈਸਟਰ 1 ਘਣ ਮੀਟਰ/ਦਿਨ ਤੋਂ 25 ਘਣ ਮੀਟਰ/ਦਿਨ ਤੱਕ ਗੈਸ ਪੈਦਾ ਕਰ ਸਕਦਾ ਹੈ। ਦੂਜੇ ਰਵਾਇਤੀ ਮਾਡਲ ਬਾਇਓਗੈਸ ਪਲਾਂਟ ਦੀ ਲਾਗਤ ਦੇ ਮੁਕਾਬਲੇ ਇਸ ਪਲਾਂਟ ਦੀ ਲਾਗਤ 60-70% ਹੈ ਅਤੇ ਇਸ ਪਲਾਂਟ ਦੀ ਰੱਖ-ਰਖਾਅ ਦੀਆਂ ਲੋੜਾਂ ਬਾਕੀ ਬਾਇਓਗੈਸ ਪਲਾਂਟਾਂ ਨਾਲੋਂ ਬਹੁਤ ਘੱਟ ਹਨ।