ਪੰਜਾਬੀ
ਪਹਿਲੀ ਵਾਰ ਉਰਫੀ ਜਾਵੇਦ ਨੇ ਦੱਸਿਆ ਕਿਉਂ ਨਹੀਂ ਪਾਉਂਦੀ ਪੂਰੇ ਕੱਪੜੇ, ਜਾਣ ਤੁਹਾਨੂੰ ਵੀ ਲੱਗੇਗਾ ਝਟਕਾ
Published
2 years agoon

ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ‘ਚ ਤਾਂ ਰਹਿੰਦੀ ਹੀ ਹੈਪਰ ਨਾਲ ਹੀ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਵਾਰ ਉਰਫੀ ਨੇ ਸਭ ਦੇ ਸਾਹਮਣੇ ਦੱਸਿਆ ਕਿ ਉਹ ਘੱਟ ਕੱਪੜੇ ਕਿਉਂ ਪਾਉਂਦੀ ਹੈ। ਉਰਫੀ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਉਰਫੀ ਜਾਵੇਦ ਨੇ ਆਪਣੇ ਕੱਪੜੇ ਨਾ ਪਾਉਣ ਦਾ ਕਾਰਨ ਦੱਸਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਵੀਡੀਓਜ਼ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ ਹੈ ਕਿ ਉਸ ਨੂੰ ਕੱਪੜਿਆਂ ਤੋਂ ਐਲਰਜੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਕੱਪੜੇ ਨਹੀਂ ਪਾਉਂਦੀ।
ਦੱਸ ਦੇਈਏ ਕਿ ਪਿਛਲੇ ਹਫ਼ਤੇ ਰਾਜਨੇਤਾ ਚਿਤਰਾ ਵਾਘ ਨੇ ਉਰਫੀ ਜਾਵੇਦ ਦੇ ਕੱਪੜਿਆਂ ਨੂੰ ਲੈ ਕੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਦਾਕਾਰਾ ਨੂੰ ਹਾਲ ਹੀ ‘ਚ ਊਨੀ ਕੱਪੜਿਆਂ ‘ਚ ਦੇਖਿਆ ਗਿਆ ਸੀ।
ਉਰਫੀ ਜਾਵੇਦ ਨੇ ਆਪਣੀ ਇੰਸਟਾ ਸਟੋਰੀ ‘ਤੇ ਕੁਝ ਕਲਿੱਪ ਸ਼ੇਅਰ ਕੀਤੇ ਹਨ। ਵੀਡੀਓ ‘ਚ ਉਰਫੀ ਜਾਵੇਦ ਨੇ ਦਿਖਾਇਆ ਹੈ ਕਿ ਉਸ ਦੀਆਂ ਲਾਤਾਂ ‘ਤੇ ਐਲਰਜੀ ਕਾਰਨ ਕਈ ਮੋਟੇ-ਮੋਟੇ ਧੱਫੜ ਆ ਗਏ ਹਨ। ਉਰਫੀ ਜਾਵੇਦ ਨੇ ਵੀਡੀਓ ‘ਚ ਦੱਸਿਆ- ਅਜਿਹਾ ਉਦੋਂ ਹੁੰਦਾ ਹੈ ਜਦੋਂ ਮੈਂ ਊਨੀ ਕੱਪੜੇ ਜਾਂ ਪੂਰੇ ਕੱਪੜੇ ਪਾਉਂਦੀ ਹਾਂ। ਮੇਰੇ ਸਰੀਰ ਨੂੰ ਕੱਪੜਿਆਂ ਤੋਂ ਐਲਰਜੀ ਹੈ।
ਇਹ ਬਹੁਤ ਗੰਭੀਰ ਸਮੱਸਿਆ ਹੈ। ਉਰਫੀ ਜਾਵੇਦ ਨੇ ਆਪਣੇ ਲੱਤਾਂ ‘ਤੇ ਉੱਠੇ ਹੋਏ ਧੱਫੜ ਦਿਖਾਉਂਦੇ ਹੋਏ ਕਿਹਾ- ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੱਪੜੇ ਕਿਉਂ ਨਹੀਂ ਪਹਿਨਦੀ, ਕਿਉਂਕਿ ਮੇਰੀ ਇਹ ਹਾਲਤ ਹੋ ਜਾਂਦੀ ਹੈ… ਮੇਰਾ ਸਰੀਰ ਕੱਪੜਿਆਂ ‘ਤੇ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ, ਤੁਸੀਂ ਸਬੂਤ ਦੇਖ ਲਿਆ, ਇਸ ਲਈ ਮੈਂ ਕੱਪੜੇ ਨਹੀਂ ਪਾਉਂਦੀ। ਉਰਫੀ ਨੇ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ‘ਚ ਉਹ ਊਨੀ ਕੱਪੜੇ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
You may like
-
ਲੁਧਿਆਣਾ ਦੇ ਇਸ ਇਲਾਕੇ ਵਿੱਚ ਫੈਲ ਗਈ ਸਨਸਨੀ, ਮੌਕੇ ‘ਤੇ ਪਹੁੰਚੀ ਪੁਲਿਸ
-
ਲੁਧਿਆਣਾ: ਸੜਕਾਂ ‘ਤੇ ਚੱਲਣ ਤੋਂ ਡਰਨ ਲਗੇ ਲੋਕ, ਜਾਣੋ ਕਾਰਨ
-
ਲੁਧਿਆਣਾ ਪਹੁੰਚਣਗੇ ਪੰਜਾਬ ਦੇ ਰਾਜਪਾਲ, ਜਾਣੋ ਕਾਰਨ
-
16 ਤਰੀਕ ਨੂੰ ਬੰਦ ਹੋਣ ਜਾ ਰਿਹਾ ਹੈ ਇੰਟਰਨੈੱਟ? ਸਭ ਕੁਝ ਹੋ ਜਾਵੇਗਾ ਠੱਪ, ਜਾਣੋ ਕਿਉਂ
-
ਪੰਜਾਬ ‘ਚ ਬੰਦ ਹੋ ਸਕਦਾ ਹੈ ਇੰਟਰਨੈੱਟ! ਜਾਣੋ ਕਿਉਂ
-
ਪੰਜਾਬ ‘ਚ ਸਕੂਲ ਬੰਦ ਕਰਨ ਦੀ ਤਿਆਰੀ! ਜਾਣੋ ਕੀ ਹੈ ਕਾਰਨ