ਪਾਲੀਵੁੱਡ
ਗਾਇਕਾ ਬਾਰਬੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ‘ਚ, ਵਜ੍ਹਾ ਹੈ ਦਿਲਚਸਪ
Published
1 year agoon
ਪੰਜਾਬੀ ਗਾਇਕਾ ਬਾਰਬੀ ਮਾਨ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਨੇ ਕਾਫੀ ਛੋਟੀ ਉਮਰ ‘ਚ ਕਾਫ਼ੀ ਨਾਂ ਕਮਾਇਆ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕਾ ਬਾਰਬੀ ਮਾਨ ਲਾਈਮਲਾਈਟ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਪਿਛਲੇ ਦਿਨੀਂ ਉਸ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਰਹੀ ਹੈ। ਬਾਰਬੀ ਮਾਨ ਦਾ ਸਿੰਪਲ ਲੁੱਕ ਲੋਕਾਂ ਦਾ ਧਿਆਨ ਨਹੀਂ ਖਿੱਚ ਰਿਹਾ ਸਗੋਂ ਉਸ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਦੱਸ ਦਈਏ ਕਿ ਬਾਰਬੀ ਮਾਨ ਦੇ ਹੱਥਾਂ ‘ਚ ਜੋ ਪਰਸ ਫੜਿਆ ਹੋਇਆ ਹੈ, ਉਸ ਨੂੰ ਤੁਸੀਂ ਮਾਮੂਲੀ ਜਿਹਾ ਪਰਸ ਸਮਝਣ ਦੀ ਗ਼ਲਤੀ ਨਾ ਕਰਨਾ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ ‘ਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ, ਇਹ ਤਕਰੀਬਨ 150 ਸਾਲ ਪੁਰਾਣਾ ਤੇ ਭਰੋਸੇਯੋਗ ਬਰਾਂਡ ਹੈ। ਅਕਸਰ ਅਮੀਰ ਲੋਕਾਂ ਦੇ ਹੱਥਾਂ ‘ਚ ਲੂਈ ਵਿਟੌਨ ਦੇ ਡਿਜ਼ਾਇਨਰ ਬੈਗ ਹੀ ਦੇਖੇ ਜਾਂਦੇ ਹਨ।
ਬਾਰਬੀ ਮਾਨ ਦੇ ਹੱਥਾਂ ‘ਚ ਜਿਹੜਾ ਬੈਗ ਹੈ, ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 (3 ਹਜ਼ਾਰ 103) ਅਮਰੀਕੀ ਡਾਲਰ ਯਾਨੀਕਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
You may like
-
ਪੰਜਾਬੀ ਗਾਇਕਾ ਅਫਸਾਨਾ ਦੇ ਲਾਈਵ ਸ਼ੋਅ ‘ਚ ਪ੍ਰਸ਼ੰਸਕ ਦਾ ”ਅਨੋਖਾ ਪਿਆਰ”, ਵੀਡੀਓ ਦੇਖ ਹੋਵੋਗੇ ਹੈਰਾਨ
-
ਜਦ ਪੰਜਾਬੀ ਗਾਇਕ ਚਮਕੀਲਾ ਨੇ ਸ਼੍ਰੀਦੇਵੀ ਨਾਲ ਫਿਲਮ ਨੂੰ ਕੀਤਾ ਸੀ ਨਾ , ਕਿਹਾ- ਮੇਰਾ ’10 ਲੱਖ ਦਾ ਨੁਕਸਾਨ ਹੋਵੇਗਾ
-
ਪੰਜਾਬੀ ਸਿੰਗਰ ਦੀ ਇੱਕ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ
-
ਸੁਰਿੰਦਰ ਛਿੰਦਾ ਦੇ ਭੋਗ ‘ਤੇ ਚੰਨੀ, ਹੰਸ ਰਾਜ ਹੰਸ ਤੇ ਰਾਜਨੀਤਕ ਤੇ ਫ਼ਿਲਮੀ ਹਸਤੀਆਂ ਪਹੁੰਚੀਆਂ
-
ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਦਾ ਅੱਜ ਜਨਮ ਦਿਨ, ਇੰਝ ਪ੍ਰਸਿੱਧ ਹੋਈ ਵਾਰਿਸ ਭਰਾਵਾਂ ਦੀ ਤਿੱਕੜੀ
-
ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਲੁੱਕ ਦੇਖ ਬੋਲੇ- ਸੂਟ ‘ਚ ਹੀ ਸੋਹਣੀ ਲੱਗਦੀ….