ਲੁਧਿਆਣਾ : ਰਾਸ਼ਟਰ ਸੇਵਿਕਾ ਸਮਿਤੀ ਵਲੋਂ ਰਾਣੀ ਲਕਸ਼ਮੀਬਾਈ (ਮਣੀਕਰਨਿਕਾ) ਦੇ ਜਨਮ ਦਿਵਸ ਦੇ ਸ਼ੁਭ ਦਿਨ ਦੀ ਯਾਦ ਵਿੱਚ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਦੇ ਇਤਿਹਾਸ ਵਿਭਾਗ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਰਾਸ਼ਟਰ ਸੇਵਿਕਾ ਸਮਿਤੀ ਲੁਧਿਆਣਾ ਵਿਭਾਗ ਦੀ ਬੌਧਿਕ ਮੁਖੀ ਰਿਚਾ ਗੋਇਲ ਨੇ ਮੁੱਖ ਬੁਲਾਰੇ ਵਜੋਂ ਰਾਣੀ ਲਕਸ਼ਮੀ ਬਾਈ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਵਿਸ਼ੇ ‘ਤੇ ਕਾਲਜ ਦੇ ਬੀ.ਏ. ਦੂਜੇ ਸਾਲ ਦੇ ਵਿਦਿਆਰਥੀਆਂ ਪੂਨਮ, ਕੋਮਲ, ਸੋਨੀਆ, ਪੱਲਵੀ ਅਤੇ ਖੁਸ਼ੀ ਨੇ ਆਜ਼ਾਦੀ ਸੰਗਰਾਮ ਵਿੱਚ ਭਾਰਤੀ ਵਸੁੰਧਰਾ ਦਾ ਮਾਣ ਵਧਾਉਣ ਵਾਲੀ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।