ਖੇਤੀਬਾੜੀ
ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਕਰਵਾਈ ਵਿਚਾਰ ਚਰਚਾ
Published
2 years agoon

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਪੀ.ਏ.ਯੂ. ਦੇ ਡਾਇਮੰਡ ਜੁਬਲੀ ਸਾਲ ਦੇ ਵਿਸ਼ੇਸ਼ ਸੰਦਰਭ ਵਿੱਚ ‘ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਇਸ ਦੇ ਹੱਲ’ ਵਿਸੇ ’ਤੇ ਵਿਚਾਰ-ਚਰਚਾ ਸੈਸ਼ਨ ਕਰਵਾਇਆ । ਇਸ ਸੈਸਨ ਦੀ ਪ੍ਰਧਾਨਗੀ ਡਾ. ਐਸ ਡੀ ਖੇਪਰ ਅਤੇ ਅਪਰ ਨਿਰਦੇਸ਼ਕ ਖੋਜ ਡਾ. ਪੀ.ਪੀ.ਐਸ. ਪੰਨੂ ਨੇ ਕੀਤੀ ।
ਡਾ. ਜੇ.ਪੀ. ਸਿੰਘ ਨੇ ਪੰਜਾਬ ਰਾਜ ਦੇ ਜਮੀਨੀ ਪਾਣੀ ਦੀ ਮੌਜੂਦਾ ਸਥਿਤੀ ਬਾਰੇ ਵਿਸੇ ’ਤੇ ਮੁੱਦਿਆਂ ਬਾਰੇ ਸੁਰੂਆਤੀ ਟਿੱਪਣੀਆਂ ਦਿੱਤੀਆਂ। ਉਨਾਂ ਨੇ 117 ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਨੂੰ ਉਜਾਗਰ ਕੀਤਾ ਅਤੇ ਸੂਬੇ ਵਿੱਚ ਘਟ ਰਹੇ ਧਰਤੀ ਹੇਠਲੇ ਪਾਣੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਭਾਰੀ ਧਾਤਾਂ ਕਾਰਨ ਪਾਣੀ ਦੇ ਪ੍ਰਦੂਸਣ ਦੀ ਜਾਂਚ ਕਰਨ ਤਰੀਕਿਆਂ ਨੂੰ ਉਜਾਗਰ ਕੀਤਾ। ਡਾ. ਪੀ.ਪੀ. ਐਸ. ਪੰਨੂ ਨੇ ਗਰਮੀਆਂ ਦੀਆਂ ਫਸਲਾਂ ਦੀ ਕਾਸ਼ਤ ਦੇ ਨਾਲ ਹੀ ਹਾਈਵੇ ਕੋਲ ਰੀਚਾਰਜਿੰਗ ਖੂਹਾਂ ਬਾਰੇ ਗੱਲ ਕੀਤੀ ਜਿਸ ਨਾਲ ਜਮੀਨੀ ਪਾਣੀ ਦਾ ਪੱਧਰ ਵਧਦਾ ਹੈ ।

ਡਾ. ਰਾਕੇਸ ਸਾਰਦਾ ਅਤੇ ਡਾ.ਓ.ਪੀ.ਚੌਧਰੀ ਨੇ ਝੋਨੇ ਦੀ ਫਸਲ ਦੇ ਢੁੱਕਵੇਂ ਸਿੰਚਾਈ ਪ੍ਰਬੰਧ ਅਤੇ ਬਗੀਚਿਆਂ ਵਿੱਚ ਸੂਖਮ ਸਿੰਚਾਈ ਨੂੰ ਅਪਣਾਉਣ ਦਾ ਸੁਝਾਅ ਦਿੱਤਾ। ਇਸੇ ਗੱਲ ’ਤੇ ਡਾ. ਏ.ਐੱਸ. ਬਰਾੜ ਅਤੇ ਡਾ. ਕੇ.ਬੀ. ਸਿੰਘ ਨੇ ਵੀ ਜੋਰ ਦਿੱਤਾ। ਡਾ. ਬਿ੍ਰਜੇਂਦਰ ਪਟੇਰੀਆ, ਡਾਇਰੈਕਟਰ, ਪੀ.ਆਰ.ਐਸ.ਸੀ. ਨੇ ਸਮੱਸਿਆਵਾਂ ਦੇ ਹੱਲ ਲਈ ਤਕਨੀਕਾਂ ਦੀ ਉਚਿਤ ਯੋਜਨਾਬੰਦੀ ਅਤੇ ਲਾਗੂ ਕਰਨ ਬਾਰੇ ਚਾਨਣਾ ਪਾਇਆ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ