ਖੇਡਾਂ
ਨਨਕਾਣਾ ਸਾਹਿਬ ਪਬਲਿਕ ਸਕੂਲ ਦੀ 45ਵੀਂ ਸਾਲਾਨਾ ਐਥਲੈਟਿਕ ਮੀਟ ਸਮਾਪਤ
Published
2 years agoon

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ, ਲੁਧਿਆਣਾ ਵਿਖੇ ਦੋ ਦਿਨਾਂ ਤੱਕ ਚੱਲੀ 45ਵੀਂ ਸਾਲਾਨਾ ਐਥਲੈਟਿਕ ਮੀਟ ਸਮਾਪਤ ਹੋ ਗਈ। ਅਥਲੈਟਿਕ ਮੀਟ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਸ੍ਰੀ ਬਲਵਿੰਦਰ ਸਿੰਘ ਜੁਆਇੰਟ ਕਮਿਸ਼ਨਰ ਕੇਂਦਰੀ ਜੀਐਸਟੀ ਆਡਿਟ ਕਮਿਸ਼ਨਰੇਟ ਲੁਧਿਆਣਾ ਸਨ।
ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ, “ਹਰ ਵਿਅਕਤੀ ਸਮਰੱਥਾ ਨਾਲ ਭਰਿਆ ਹੁੰਦਾ ਹੈ। ਤੁਹਾਡੀ ਸ਼ਖਸੀਅਤ ਦੇ ਬਹੁਤ ਸਾਰੇ ਪਹਿਲੂ ਹਨ। ਆਪਣੀ ਸ਼ਖਸੀਅਤ ਦੇ ਹਰੇਕ ਪਹਿਲੂ ਦਾ ਵਿਕਾਸ ਕਰੋ। ਖੇਡਾਂ ਦੁਆਰਾ ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖ ਕੇ ਇੱਕ ਸ਼ਾਨਦਾਰ ਮਨੁੱਖ ਬਣੋ। ਗੇਮਾਂ ਖੇਡੋ ਅਤੇ ਇਸ ਨੂੰ ਚੰਗੀ ਤਰ੍ਹਾਂ ਖੇਡੋ।”
ਇਸ ਮੌਕੇ ਸਟੇਟ ਐਵਾਰਡੀ ਪੁਸ਼ਪਿੰਦਰ ਕੌਰ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ ।ਇਸ ਦਿਨ ਦੇ ਉੱਘੇ ਮਹਿਮਾਨਾਂ ਵਿੱਚ ਹਰਚਰਨ ਸਿੰਘ ਗੋਹਲਵੜੀਆ ਸਕੂਲ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਅਤੇ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ ਸਹਿਜਪਾਲ ਸਿੰਘ ਅਤੇ ਜੀਐਨਡੀਈਸੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸ੍ਰੀ ਐਚ ਐਸ ਜਵੰਦਾ ਸ਼ਾਮਲ ਸਨ।
ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਸਾਲ 2022-2023 ਦੀਆਂ ਸਕੂਲ ਦੀਆਂ ਖੇਡਾਂ ਅਤੇ ਅਕਾਦਮਿਕ ਪ੍ਰਾਪਤੀਆਂ ਪੜ੍ਹੀਆਂ |ਮਾਸ ਪੀ ਟੀ ਦੇ ਸ਼ਾਨਦਾਰ ਸ਼ੋਅ, ਸਵਾਗਤੀ ਨਾਚ, ਗੱਤਕਾ, ਯੋਗਾ, ਜਿਮਨਾਸਟਿਕ ਪਿਰਾਮਿਡ, ਗਿੱਧਾ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਐਥਲੀਟਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲਿਆ।
You may like
-
ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਮਨਾਇਆ ਮਜ਼ਦੂਰ ਦਿਵਸ
-
ਮਾਲਵਾ ਸੈਂਟਰਲ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ
-
ਐਨ.ਐਸ.ਪੀ.ਐਸ ਦੇ ਐਨ.ਸੀ.ਸੀ ਕੈਡਿਟ ਸਭਿਆਚਾਰਕ ਆਈਟਮਾਂ ਵਿੱਚ ਪਹਿਲੇ ਸਥਾਨ ‘ਤੇ ਰਹੇ
-
ਸਾਲਾਨਾ ਐਥਲੈਟਿਕ ਮੀਟ ਦਾ ਕਰਵਾਇਆ ਸ਼ਾਨਦਾਰ ਉਦਘਾਟਨੀ ਸਮਾਰੋਹ
-
ਐਨ.ਐਸ.ਪੀ.ਐਸ. ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ
-
ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ 45ਵੀਂ ਸਲਾਨਾ ਅਥਲੈਟਿਕ ਮੀਟ ਸ਼ੁਰੂ