ਲੁਧਿਆਣਾ : ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਦੇ ਹਲਕੇ ਵਿੱਚ ਸਮਾਜ ਸੇਵਾ ਅਤੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਜਿਸ ਤਹਿਤ ਵਾਰਡ ਨੰ: 22 ਦੇ ਸੇਵਾਦਾਰ ਅਜੇ ਮਿੱਤਲ ਦੀ ਹਾਜ਼ਰੀ ਵਿੱਚ ਬੂਟੇ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਅੱਜ ਕੈਂਸਰ ਹਸਪਤਾਲ ਚੌਂਕ ਸ਼ੇਰਪੁਰ ਸਥਿਤ ਸ਼੍ਰੀ ਸ਼ਿਵ ਮੰਦਰ ਵਿਖੇ ਬੂਟੇ ਲਗਾਏ ਗਏ।
ਰੁੱਖ ਹੀ ਸਾਡੀ ਜ਼ਿੰਦਗੀ ਦਾ ਸਹਾਰਾ ਹਨ, ਇਨ੍ਹਾਂ ਬੂਟਿਆਂ ਨਾਲ ਹੀ ਅਸੀਂ ਸ਼ੁੱਧ ਸਾਂਹ ਲੈ ਸਕਦੇ ਹਾਂ, ਇਸ ਲਈ ਆਪਾ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਚੌਧਰੀ ਅਤੇ ਚੇਤਨ ਭਾਰਦਵਾਜ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੂਟੇ ਲਗਾਉਣ ਵਰਗੀ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ।