ਪੰਜਾਬੀ
ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ
Published
2 years agoon

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਨੇ ਹਾਲ ਹੀ ‘ਚ ਮੁੰਬਈ ਦੇ ਬਾਂਦਰਾ ਇਲਾਕੇ ‘ਚ ਇਕ ਡੁਪਲੈਕਸ ਖਰੀਦਿਆ ਹੈ, ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖ਼ਬਰਾਂ ਮੁਤਾਬਕ ਇਹ ਬੰਗਲਾ ਜਾਨ੍ਹਵੀ ਨੇ 12 ਅਕਤੂਬਰ ਨੂੰ ਖ਼ਰੀਦਿਆ ਸੀ, ਜਿਸ ਲਈ ਉਸ ਨੇ 3.90 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫ਼ੀਸ ਅਦਾ ਕੀਤੀ ਹੈ।
ਜਾਹਨਵੀ ਦਾ ਇਹ ਡੁਪਲੈਕਸ 8,669 ਵਰਗ ਫੁੱਟ ’ਚ ਫ਼ੈਲਿਆ ਹੋਇਆ ਹੈ। ਘਰ ਤੋਂ ਇਲਾਵਾ ਇਸ ’ਚ ਇੱਕ ਪ੍ਰਾਈਵੇਟ ਗਾਰਡਨ, ਸਵੀਮਿੰਗ ਪੂਲ ਅਤੇ 5 ਕਾਰ ਪਾਰਕਿੰਗ ਏਰੀਆ ਹੈ।
ਜਾਨਹਵੀ ਕਪੂਰ ਨੇ ਇਸ ਸਾਲ ਜੁਲਾਈ ’ਚ ਆਪਣਾ 3456 ਵਰਗ ਫੁੱਟ ਦਾ ਪੁਰਾਣਾ ਘਰ ਵੇਚ ਦਿੱਤਾ ਸੀ। ਉਸਨੇ ਦਸੰਬਰ 2020 ’ਚ ਜੁਹੂ ’ਚ ਇਹ ਟ੍ਰਿਪਲੈਕਸ ਘਰ 39 ਕਰੋੜ ਰੁਪਏ ’ਚ ਖ਼ਰੀਦਿਆ ਸੀ, ਜਿਸਨੂੰ ਉਸਨੇ ਹਾਲ ਹੀ ’ਚ ਰਾਜਕੁਮਾਰ ਰਾਓ ਨੂੰ 44 ਕਰੋੜ ਰੁਪਏ ’ਚ ਵੇਚ ਦਿੱਤਾ ਸੀ। ਜਾਹਨਵੀ ਨੇ ਪਿਛਲੇ 2 ਸਾਲਾਂ ‘ਚ 3 ਰੀਅਲ ਅਸਟੇਟ ਡੀਲ ਕੀਤੇ ਹਨ।
ਜਾਹਨਵੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਸ਼ਾਂਕ ਖ਼ੇਤਾਨ ਦੀ ਫ਼ਿਲਮ ‘ਧੜਕ’ ਨਾਲ ਕੀਤੀ ਸੀ। ਇਸ ਫ਼ਿਲਮ ’ਚ ਕੰਮ ਕਰਨ ਲਈ ਉਸ ਨੂੰ ਸ਼੍ਰੀਦੇਵੀ ਨੇ ਸਿਖਲਾਈ ਦਿੱਤੀ ਸੀ। ਜਾਹਨਵੀ ਨੇ ਸ਼ੂਟਿੰਗ ਦੌਰਾਨ ਹੀ ਕਥਕ ਸਿੱਖੀ ਸੀ। ਇਹ ਫ਼ਿਲਮ 20 ਜੁਲਾਈ 2018 ਨੂੰ ਰਿਲੀਜ਼ ਹੋਈ ਸੀ।
ਦੂਜੇ ਪਾਸੇ ਜਾਹਨਵੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’, ‘ਬਾਵਲ’, ‘ਤਖਤ’, ‘ਦੋਸਤਾਨਾ 2’ ਅਤੇ ‘ਕਿੱਟੀ’ ’ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
You may like
-
ਕੱਟ-ਆਊਟ ਡਰੈੱਸਿਜ਼ ’ਚ ਜਾਨ੍ਹਵੀ, ਕਿਆਰਾ, ਅਨੰਨਿਆ ਤੇ ਸ਼ਰਵਰੀ ਦਾ ਜਲਵਾ
-
ਡੀਪ ਨੈੱਕ ਗਾਊਨ ‘ਚ ਵਾਇਰਲ ਹੋਈਆਂ ਜਾਹਨਵੀ ਕਪੂਰ ਦੀਆਂ ਹੌਟ ਤਸਵੀਰਾਂ
-
ਕਰੋੜਾਂ ਰੁਪਏ ਦਾ ਹੈ ਕਿਆਰਾ ਅਡਵਾਨੀ ਦਾ ਮੰਗਲਸੂਤਰ, ਕੀਮਤ ਜਾਣ ਉੱਡ ਜਾਣਗੇ ਹੋਸ਼
-
ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ
-
ਜਾਹਨਵੀ ਕਪੂਰ ਨੇ ਕਰਵਾਇਆ ਫ਼ੋਟੋਸ਼ੂਟ, ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ
-
‘ਮਿਲੀ’ ਦੀ ਸਕਰੀਨਿੰਗ ‘ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ ‘ਤੇ ਕੀਤੀ ਪਿਆਰ ਦੀ ਵਰਖਾ