ਖੇਡਾਂ
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਯੂਨੀਵਰਸਿਟੀ ਖੇਡਾਂ ਵਿਚ ਸਿਖਰ ’ਤੇ
Published
2 years agoon

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਦਾ ਇਹ ਹਫ਼ਤਾ ਦਿਲਚਸਪ ਰਿਹਾ ਕਿਉਂਕਿ ਇਸ ਕਾਲਜ ਦੀਆਂ ਟੀਮਾਂ ਨੇ ਪੰਜਾਬ ਯੂਨੀਵਰਸਿਟੀ ਹਾਕੀ, ਕਬੱਡੀ ਅਤੇ ਫੁੱਟਬਾਲ ਅੰਤਰ-ਕਾਲਜ ਚੈਂਪੀਅਨਸ਼ਿਪਾਂ ਵਿਚ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਕਬੱਡੀ ਦਾ ਟੂਰਨਾਮੈਂਟ ਵੀ ਸਧਾਰ ਕਾਲਜ ਵਿਚ ਹੀ ਸਫਲਤਾ ਪੂਰਵਕ ਹੋਇਆ।
ਇਸ ਟੂਰਨਾਮੈਂਟ ਵਿਚ ਬਤੌਰ ਮੁਖ ਮਹਿਮਾਨ ਸ਼ਾਮਲ ਹੁੰਦਿਆਂ ਘਨੌਰ ਦੇ ਵਿਧਾਇਕ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਗੁਰਲਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਬੱਡੀ ਨੂੰ ਸਮਰਥਨ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਰਵਾਇਤੀ ਖੇਡ ਇਸ ਚਿੱਤਰ ਨੂੰ ਬਦਲ ਸਕੇ।ਉਨ੍ਹਾਂ ਕਾਲਜ ਦੀਆਂ ਲੜਕੀਆਂ ਦੀ ਕਬੱਡੀ ਟੀਮ ਵਲੋਂ ਇਸ ਟੂਰਨਾਮੈਂਟ ਵਿਚ ਸੋਨ ਤਗਮਾ ਜਿੱਤਣ ਦੀ ਸ਼ਲਾਘਾ ਕੀਤੀ।
ਸਧਾਰ ਕਾਲਜ ਦੀਆਂ ਲੜਕੀਆਂ ਦੀ ਫੁੱਟਬਾਲ ਟੀਮ ਨੇ ਵੀ ਓਵਰਆਲ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤੀ। ਯੂਨੀਵਰਸਿਟੀ ਕੈਂਪਸ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਹਾਕੀ ਟੂਰਨਾਮੈਂਟ (ਲੜਕੇ) ਵਿਚ ਕਾਲਜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦੇ ਤਗਮੇ ਜਿੱਤੇ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐਸ.ਐਸ ਥਿੰਦ ਨੇ ਕੋਚਾਂ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਕਾਲਜ ਪ੍ਰਿੰਸੀਪਲ ਡਾ: ਹਰਪ੍ਰੀਤ ਸਿੰਘ ਨੇ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਭਵਿੱਖ ਵਿਚ ਹੋਣ ਵਾਲੇ ਵੱਕਾਰੀ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਆਪਣੀਆਂ ਸਾਰੀਆਂ ਖੇਡ ਟੀਮਾਂ ਦਾ ਸਹਿਯੋਗ ਕਰੇਗਾ।
You may like
-
ਯੂਨੀਵਰਸਿਟੀ ਚੋਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
-
ਨਸ਼ਾ ਮੁਕਤੀ ਲਈ ਪ੍ਰਸ਼ਾਸ਼ਨ ਅਤੇ ਸਧਾਰ ਕਾਲਜ ਵਲੋਂ 100 ਪਿੰਡਾਂ ਨੂੰ ਜੋੜਨ ਦਾ ਮਿੱਥਿਆ ਟੀਚਾ
-
ਆਤਮ ਨਿਰਭਰ ਭਾਰਤ ਅਤੇ ਮਹਿਲਾ ਸਸ਼ਕਤੀਕਰਨ ‘ਤੇ ਰਾਸ਼ਟਰੀ ਸੈਮੀਨਾਰ
-
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਖੇ ਸਮਰ ਸ਼ੂਟਿੰਗ ਕੈਂਪ
-
GHK ਕਾਲਜ ਦੇ ਵਿਦਿਆਰਥੀਆਂ ਵਲੋਂ ਲਗਾਇਆ ਫਰੀ ਮੈਡੀਕਲ ਚੈੱਕਅੱਪ ਕੈੰਪ
-
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦਾ ਵੂਸ਼ੂ ਅੰਤਰ ਕਾਲਜ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ