Connect with us

ਇੰਡੀਆ ਨਿਊਜ਼

CBSE ਨੇ 10ਵੀਂ-12ਵੀਂ ਦੇ ਪੇਪਰਾਂ ਤੋਂ ਪਹਿਲਾਂ ਸਕੂਲਾਂ ਨੂੰ ਦਿੱਤੇ ਇਹ ਨਿਰਦੇਸ਼

Published

on

CBSE issued these instructions to schools before the 10th-12th papers

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ 10ਵੀਂ ਅਤੇ 12ਵੀਂ ਬੋਰਡ ਦੇ ਪ੍ਰੈਕਟੀਕਲ ਐਗਜ਼ਾਮ ਤੋਂ ਪਹਿਲਾਂ ਸਕੂਲਾਂ ਦੀਆਂ ਲੈਬਜ਼ ਦੀ ਜਾਂਚ ਕਰੇਗਾ। ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ਫਰਵਰੀ ’ਚ ਹੋਣ ਜਾ ਰਹੀਆਂ ਹਨ। ਉਸ ਤੋਂ ਪਹਿਲਾਂ ਜਨਵਰੀ ’ਚ ਬੋਰਡ ਵੱਲੋਂ ਪ੍ਰੈਕਟੀਕਲ ਪ੍ਰੀਖਿਆ ਕਰਵਾ ਲਈ ਜਾਵੇਗੀ। ਸੀ. ਬੀ. ਐੱਸ. ਈ. ਨੇ ਕਿਹਾ ਕਿ ਇਸ ਤੋਂ ਪਹਿਲਾਂ ਹਰੇਕ ਸਕੂਲ ਨੂੰ ਵੀ ਇਕ ਪ੍ਰੀਖਿਆ ’ਚੋਂ ਗੁਜ਼ਰਨਾ ਹੋਵੇਗਾ। ਇਸ ’ਚ ਉਨ੍ਹਾਂ ਦੀ ਲੈਬ ਦੀ ਇੰਸਪੈਕਸ਼ਨ ਕੀਤੀ ਜਾਵੇਗੀ।

ਹਰ ਪ੍ਰੀਖਿਆ ਕੇਂਦਰ ’ਤੇ ਤਾਇਨਾਤ ਕੀਤੇ ਗਏ ਬਾਹਰੀ ਪ੍ਰੀਖਿਅਕ ਪ੍ਰੈਕਟੀਕਲ ਪ੍ਰੀਖਿਆ ਦੇ 3-4 ਦਿਨ ਪਹਿਲਾਂ ਲੈਬ ’ਚ ਵਿਦਿਆਰਥੀਆਂ ਦੇ ਲਿਹਾਜ ਨਾਲ ਮੁਹੱਈਆ ਵਿਵਸਥਾ ਦੀ ਜਾਂਚ ਕਰਨਗੇ। ਇਸ ਸਬੰਧ ਵਿਚ ਟੀਮ ਸੀ. ਬੀ. ਐੱਸ. ਈ. ਨੂੰ ਰਿਪੋਰਟ ਵੀ ਕਰੇਗੀ। ਪ੍ਰੀਖਿਆਰਥੀਆਂ ਵੱਲੋਂ ਸਕੂਲ ਜਾ ਕੇ ਲੈਬ ਦਾ ਨਿਰੀਖਣ ਕੀਤਾ ਜਾਵੇਗਾ। ਇਸ ਵਿਚ ਵਿਦਿਆਰਥੀਆਂ ਲਈ ਸਹੂਲਤਾਂ, ਲੈਬ ਸਬੰਧੀ ਸਾਧਨ, ਪ੍ਰਯੋਗ ਕਰਨ ਲਈ ਲੈਬ ਸਬੰਧੀ ਮੁਹੱਈਆ ਸਾਮਾਨ ਆਦਿ ਨੂੰ ਜਾਂਚਿਆ ਜਾਵੇਗਾ।

ਸਬੰਧਤ ਸਕੂਲ ’ਚ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਵੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਵੇਗੀ। ਸਕੂਲਾਂ ਦੀ ਪ੍ਰੈਕਟੀਕਲ ਪ੍ਰੀਖਿਆ 2 ਮੈਂਬਰੀ ਕਮੇਟੀ ਦੀ ਨਿਗਰਾਨੀ ’ਚ ਹੋਵੇਗੀ। ਇਨ੍ਹਾਂ ’ਚੋਂ ਇਕ ਬਾਹਰੀ ਪ੍ਰੀਖਿਅਕ ਹੋਵੇਗਾ ਅਤੇ ਦੂਜਾ ਅੰਦਰੂਨੀ ਪ੍ਰੀਖਿਅਕ। ਅੰਦਰੂਨੀ ਪ੍ਰੀਖਿਅਕ ਸਬੰਧਤ ਸਕੂਲ ਦੇ ਅਧਿਆਪਕ ਹੋਣਗੇ। ਬਾਹਰੀ ਪ੍ਰੀਖਿਅਕ ਦੀ ਨਿਯੁਕਤੀ ਬੋਰਡ ਪੱਧਰ ਤੋਂ ਹੋਵੇਗੀ, ਜਦਕਿ ਅੰਦਰੂਨੀ ਪ੍ਰੀਖਿਅਕ ਦੀ ਨਿਯੁਕਤੀ ਸਬੰਧਤ ਸਕੂਲ ਦੇ ਪ੍ਰਿੰਸੀਪਲ ਹੀ ਕਰਨਗੇ।

Facebook Comments

Trending