ਪੰਜਾਬੀ
ਸਰੀਰ ਦੇ ਇਹ ਲੱਛਣ ਦੱਸਦੇ ਹਨ ਕਿ ਕਿਡਨੀ ‘ਚ ਹੋ ਗਈ ਹੈ ਪੱਥਰੀ, ਨਾ ਕਰੋ ਨਜ਼ਰਅੰਦਾਜ਼
Published
2 years agoon

ਕਿਡਨੀ ਯਾਨਿ ਗੁਰਦੇ ‘ਚ ਪੱਥਰੀ ਹੋਣਾ ਇਕ ਗੰਭੀਰ ਸਮੱਸਿਆ ਹੈ ਜਿਸ ਦਾ ਮੁੱਖ ਕਾਰਨ ਗਲਤ ਖਾਣ-ਪੀਣ ਅਤੇ ਜ਼ਰੂਰਤ ਤੋਂ ਘੱਟ ਪਾਣੀ ਪੀਣਾ ਹੈ। ਜਦੋਂ ਕਿਡਨੀ ‘ਚ ਪੱਥਰੀ ਹੁੰਦੀ ਹੈ ਤਾਂ ਪੇਟ ਦੇ ਹੇਠਲੇ ਹਿੱਸੇ ‘ਚ ਤੇਜ਼ ਦਰਦ ਹੁੰਦਾ ਹੈ ਜੋ ਕਈ ਵਾਰ ਅਸਹਿ ਹੋ ਜਾਂਦਾ ਹੈ। ਕਈ ਵਾਰ ਲੋਕਾਂ ਦੀ ਕਿਡਨੀ ਵਿਚ ਬਣ ਜਾਂਦੀ ਹੈ ਅਤੇ ਇਹ ਬਿਨਾਂ ਕਿਸੇ ਮੁਸ਼ਕਲ ਦੇ ਬਾਹਰ ਨਿਕਲ ਵੀ ਜਾਂਦੀ ਹੈ ਪਰ ਜੇ ਪੱਥਰੀ ਵੱਡੀ ਹੋ ਜਾਵੇ ਤਾਂ ਇਹ ਯੂਰਿਨ ਵਿਚ ਰੁਕਾਵਟ ਪੈਦਾ ਕਰ ਦਿੰਦੀ ਹੈ। ਅਜਿਹੇ ‘ਚ ਲੋਕਾਂ ਨੂੰ ਤੇਜ਼ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਇਸਦੇ ਸੰਕੇਤਾਂ ਅਤੇ ਲੱਛਣਾਂ ਨੂੰ ਪਛਾਣਨਾ ਅਤੇ ਸਮੇਂ ਸਿਰ ਇਸ ਦਾ ਇਲਾਜ ਕਰਾਉਣਾ ਹੈ।
ਕਮਰ ਦਰਦ ਹੋਣਾ : ਕਿਡਨੀ ਸਟੋਨ ਤੋਂ ਪੀੜਤ ਲੋਕਾਂ ਦੇ ਕਮਰ ਅਤੇ ਕਮਰ ਦੇ ਹੇਠਲੇ ਹਿੱਸੇ ‘ਚ ਗੰਭੀਰ ਦਰਦ ਹੁੰਦਾ ਹੈ। ਇਹ ਦਰਦ ਪੇਟ ਦੇ ਹੇਠਲੇ ਹਿੱਸੇ ਤੋਂ ਪੇਟ ਅਤੇ ਪੱਟ ਦੇ ਵਿਚਕਾਰਲੇ ਹਿੱਸੇ ਤੱਕ ਜਾ ਸਕਦਾ ਹੈ। ਇਹ ਦਰਦ ਕੁਝ ਮਿੰਟਾਂ ਜਾਂ ਕੁਝ ਘੰਟਿਆਂ ਤੱਕ ਜਾਰੀ ਰਹਿੰਦਾ ਹੈ। ਹਾਲਾਂਕਿ ਵਿਚਕਾਰ ‘ਚ ਥੋੜਾ ਆਰਾਮ ਮਿਲਦਾ ਹੈ। ਜੇ ਤੁਹਾਨੂੰ ਵੀ ਅਜਿਹੇ ਲੱਛਣ ਦਿਖਣ ਤਾਂ ਤੁਰੰਤ ਡਾਕਟਰ ਨੂੰ ਮਿਲੋ।
ਪਿਸ਼ਾਬ ਕਰਦੇ ਸਮੇਂ ਜਲਣ ਦੇ ਨਾਲ ਦਰਦ ਹੋਣਾ : ਕਿਡਨੀ ‘ਚ ਪੱਥਰੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਅਕਸਰ ਪਿਸ਼ਾਬ ਕਰਦੇ ਸਮੇਂ ਜਲਣ ਦੇ ਨਾਲ ਤੇਜ਼ ਦਰਦ ਹੁੰਦਾ ਹੈ। ਅਜਿਹਾ ਜ਼ਿਆਦਾਤਰ ਉਦੋਂ ਹੁੰਦਾ ਹੈ ਜਦੋਂ ਕਿਡਨੀ ‘ਚ ਪੱਥਰੀ ਵੱਡੀ ਹੋ ਜਾਂਦੀ ਹੈ। ਇਸ ਲਈ ਸਮੇਂ ਸਿਰ ਇਸਦੇ ਲੱਛਣਾਂ ਦੀ ਪਛਾਣ ਕਰਨ ਦੀ ਜ਼ਰੂਰਤ ਹੈ। ਪਿਸ਼ਾਬ ‘ਚ ਖੂਨ ਆਉਣਾ ਕਿਡਨੀ ‘ਚ ਪੱਥਰੀ ਦੇ ਪ੍ਰਮੁੱਖ ਲੱਛਣਾਂ ‘ਚੋਂ ਇੱਕ ਹੈ। ਇਸ ਤੋਂ ਇਲਾਵਾ ਜਦੋਂ ਕਿਡਨੀ ‘ਚ ਪੱਥਰੀ ਹੋਣ ‘ਤੇ ਪਿਸ਼ਾਬ ਦਾ ਰੰਗ ਵੀ ਬਦਲ ਜਾਂਦਾ ਹੈ। ਜੇ ਪਿਸ਼ਾਬ ਦਾ ਰੰਗ ਗੁਲਾਬੀ ਜਾਂ ਭੂਰਾ ਹੈ ਤਾਂ ਇਸ ਨੂੰ ਥੋੜ੍ਹਾ ਜਿਹਾ ਨਾ ਲਓ ਅਤੇ ਤੁਰੰਤ ਡਾਕਟਰ ਨੂੰ ਮਿਲੋ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ