ਪੰਜਾਬੀ
ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Published
3 years agoon

ਪੰਜਾਬੀ ਅਤੇ ਟੀ.ਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਸਰਗੁਣ ਮਹਿਤਾ ਅਤੇ ਰਵੀ ਦੁਬੇ ਆਪਣੇ ਚੁਲਬੁੱਲੇ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਜਿੱਥੇ ਸਰਗੁਣ ਨੇ ਪੰਜਾਬੀ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੀਆਂ ਹਨ ਅਤੇ ਟੀ.ਵੀ ਇੰਡਸਟਰੀ ’ਚ ਵੀ ਕੰਮ ਕੀਤਾ ਹੈ। ਉੱਥੇ ਹੀ ਰਵੀ ਦੁਬੇ ਦੀ ਵੀ ਟੀ.ਵੀ ਸੀਰੀਅਲ ’ਚ ਵੱਖਰੀ ਪਹਿਚਾਣ ਹੈ।
ਦੋਵੇਂ ਦੀਆਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਸਰਗੁਣ ਨੇ ਦੀਵਾਲੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਰਵੀ ਦੁਬੇ ਪਤਨੀ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਨੂੰ ਸਰਗੁਣ ਅਤੇ ਰਵੀ ਦੀ ਦੀਵਾਲੀ ਲੁੱਕ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ।
ਹੁਣ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਤਸਵੀਰਾਂ ’ਚ ਦੇਖ ਸਕਦੇ ਹੋ ਜੋੜੇ ਦਾ ਫੋਟੋਸ਼ੂਟ ਕਾਫ਼ੀ ਰੋਮਾਂਟਿਕ ਲੱਗ ਰਿਹਾ ਹੈ। ਇਕ ਤਸਵੀਰ ’ਚ ਰਵੀ ਸਰਗੁਣ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਸਰਗੁਣ ਪੀਚ ਰੰਗ ਦੇ ਲਹਿੰਗੇ ’ਚ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
ਦੂਜੇ ਪਾਸੇ ਰਵੀ ਦੁਬੇ ਰਵਾਇਤੀ ਪਹਿਰਾਵੇ ’ਚ ਨਜ਼ਰ ਆਏ। ਰਵੀ ਨੇ ਗ੍ਰੀਨ ਕਲਰ ਦਾ ਕੁੜਤਾ ਅਤੇ ਸਫ਼ੈਤ ਪਜ਼ਾਮਾ ਪਾਇਆ ਹੋਇਆ ਹੈ। ਦੱਸ ਦੇਈਏ ਜੋੜੇ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ ’ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 ’ਚ ਹੋਇਆ ਸੀ।
You may like
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਨਕੋਦਰ ਮੱਥਾ ਟੇਕਣ ਗਏ ਪਤੀ-ਪਤਨੀ ਭੇਦਭਰੇ ਹਾਲਾਤਾਂ ‘ਚ ਲਾਪਤਾ, ਸਾਲ ਪਹਿਲਾਂ ਹੋਇਆ ਸੀ ਵਿਆਹ
-
ਜੇਲ ‘ਚ ਪਤੀ ਨੂੰ ਮਿਲਣ ਆਈ ਪਤਨੀ ਗ੍ਰਿਫਤਾਰ, ਜਾਣੋ ਕਾਰਨ
-
ਪੰਜਾਬ ਦੇ ਇਸ ਸ਼ਹਿਰ ‘ਚ ਜ਼//ਬਰਦਸਤ ਧ/ਮਾਕਾ, ਪਤੀ-ਪਤਨੀ ਸਣੇ 4 ਲੋਕ ਝੁ. ਲਸੇ
-
Love Marriage ਤੋਂ ਬਾਅਦ ਪਤਨੀ ‘ਗਾਇਬ’, ਤੰਗ ਆ ਕੇ ਪਤੀ ਨੇ ਲਾਈਵ ਹੋ ਦੇਖੋ ਕੀ ਕੀਤਾ…
-
ਆਲੂ ਅਰਜੁਨ ਆ ਸਕਦਾ ਹੈ ਜੇਲ੍ਹ ਤੋਂ ਬਾਹਰ, ਮ੍ਰਿ .ਤਕ ਔਰਤ ਦੇ ਪਤੀ ਨੇ ਦਿੱਤਾ ਵੱਡਾ ਬਿਆਨ