ਲੁਧਿਆਣਾ : ਬੀਤੇ ਦਿਨੀਂ ਆਈ ਸੀ ਏ ਆਰ ਨਵੀਂ ਦਿੱਲੀ ਦੇ ਪੂਸਾ ਮੇਲਾ ਗਰਾਊਂਡ ਵਿਖੇ ਖੇਤੀ ਉੱਦਮੀਆਂ ਦੇ ਸਮਾਗਮ ਅਤੇ ਕਿਸਾਨ ਸਨਮਾਨ ਸੰਮੇਲਨ ਵਿੱਚ ਪੀ.ਏ.ਯੂ. ਲੁਧਿਆਣਾ ਨਾਲ ਸੰਬੰਧਤ 14 ਖੇਤੀ ਉੱਦਮੀਆਂ ਨੂੰ ਪ੍ਰਦਰਸਨੀ ਲਈ ਚੁਣਿਆ ਗਿਆ ਸੀ । ਇਹ ਖੇਤੀ ਉੱਦਮੀ ਪਾਬੀ ਤੋਂ ਸਿਖਲਾਈ ਹਾਸਲ ਕਰ ਚੁੱਕੇ ਹਨ । ਉਹਨਾਂ ਨੇ ਸਮਾਗਮ ਵਿੱਚ ਆਪਣੇ ਉਤਪਾਦਾਂ/ਮਸੀਨਰੀਆਂ/ਤਕਨਾਲੋਜੀ ਦਾ ਪ੍ਰਦਰਸਨ ਕੀਤਾ ਅਤੇ ਹਾਜਰੀਨ, ਡੈਲੀਗੇਟਾਂ ਅਤੇ ਕਿਸਾਨਾਂ ਤੋਂ ਪ੍ਰਸੰਸਾ ਪ੍ਰਾਪਤ ਕੀਤੀ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹਨਾਂ ਖੇਤੀ ਉੱਦਮੀਆਂ ਨਾਲ ਪੀ.ਏ.ਯੂ. ਦੇ ਹੋਰ ਮਾਹਿਰ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਪੂਨਮ ਏ ਸਚਦੇਵ, ਪ੍ਰਸਿੱਧ ਮਸ਼ੀਨਰੀ ਵਿਗਿਆਨੀ ਡਾ. ਮਨਜੀਤ ਸਿੰਘ ਅਤੇ ਪਸਾਰ ਮਾਹਿਰ ਡਾ. ਲਵਲੀਸ਼ ਗਰਗ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੇ ਭਾਸਣ ਵਿੱਚ ਹਾਜਰ ਹੋਏ ਅਤੇ ਪ੍ਰਦਰਸਨੀਆਂ ਦਾ ਦੌਰਾ ਕੀਤਾ। ਸ੍ਰੀ ਕਰਣਵੀਰ ਗਿੱਲ, ਬਿਜਨਸ ਮੈਨੇਜਰ ਪਾਬੀ ਅਤੇ ਸ੍ਰੀ ਰਾਹੁਲ ਗੁਪਤਾ, ਸਹਾਇਕ ਮੈਨੇਜਰ ਪਾਬੀ ਨੇ ਵੀ ਚੁਣੇ ਗਏ ਸਾਰੇ ਉੱਦਮੀਆਂ ਨਾਲ ਸਟਾਲ ਪ੍ਰਬੰਧ ਵਿੱਚ ਸਰਗਰਮੀ ਨਾਲ ਹਿੱਸਾ ਲਿਆ।