ਪੰਜਾਬੀ
ਲੁਧਿਆਣਾ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚ ਬਣਨਗੇ 24 ਘੰਟੇ ਵਾਟਰ ਸਪਲਾਈ ਦੇਣ ਲਈ ਡੈਮੋ ਜ਼ੋਨ
Published
3 years agoon

ਲੁਧਿਆਣਾ : ਨਗਰ ਨਿਗਮ ਵਲੋਂ 24 ਘੰਟੇ ਵਾਟਰ ਸਪਲਾਈ ਦੇਣ ਦੀ ਯੋਜਨਾ ਅਧੀਨ ਹਲਕਾ ਵੈਸਟ ‘ਚ ਡੈਮੋ ਜ਼ੋਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਤਰਜ਼ ’ਤੇ ਸਾਰੇ ਵਿਧਾਨ ਸਭਾ ਖੇਤਰਾਂ ‘ਚ ਡੈਮੋ ਜ਼ੋਨ ਬਣਾੳਣ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਬਦਲ ਬਣਾਉਣ ਦੀ ਯੋਜਨਾ ਲਈ ਫੰਡ ਦੇਣ ਤੋਂ ਪਹਿਲਾਂ ਵਰਲਡ ਬੈਂਕ ਵੱਲੋਂ ਪਹਿਲਾਂ ਡੈਮੋ ਜ਼ੋਨ ਬਣਾਉਣ ਦੀ ਸ਼ਰਤ ਲਗਾਈ ਗਈ ਹੈ।
ਇਸ ਦੇ ਲਈ ਸਭ ਤੋਂ ਪਹਿਲਾਂ ਸਮਾਰਟ ਸਿਟੀ ਮਿਸ਼ਨ ‘ਚ ਸ਼ਾਮਲ ਸਰਾਭਾ ਨਗਰ, ਗੁਰਦੇਵ ਨਗਰ, ਘੁਮਾਰ ਮੰਡੀ ਦੇ ਇਲਾਕਿਆਂ ਨੂੰ ਚੁਣਿਆ ਗਿਆ ਹੈ ਪਰ ਵਰਲਡ ਬੈਂਕ ਵਲੋਂ ਲਗਾਈ ਗਈ 20 ਹਜ਼ਾਰ ਯੂਨਿਟਾਂ ਨੂੰ ਕਵਰ ਕਰਨ ਦੀ ਸ਼ਰਤ ਨੂੰ ਪੂਰਾ ਕਰਨ ਲਈ ਇਸ ਪ੍ਰਾਜੈਕਟ ‘ਚ ਏਰੀਆ ਸ਼ਾਮਲ ਕਰਨ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਗਲਾਡਾ ਵਲੋਂ ਡਿਵੈੱਲਪ ਕੀਤੇ ਗਏ ਦੁੱਗਰੀ ਅਤੇ ਚੰਡੀਗੜ੍ਹ ਰੋਡ ਸਥਿਤ ਅਰਬਨ ਅਸਟੇਟ ਨੂੰ ਵੀ ਕਵਰ ਕੀਤਾ ਜਾਵੇਗਾ।
ਇਸੇ ਤਰ੍ਹਾਂ ਉਨ੍ਹਾਂ ਬਾਹਰੀ ਇਲਾਕਿਆਂ ਨੂੰ ਵੀ ਯੋਜਨਾ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿੱਥੇ ਪਿਛਲੇ ਸਮੇਂ ਦੌਰਾਨ ਅਟਲ ਮਿਸ਼ਨ ਦੇ ਫੰਡ ਵਿਚੋਂ ਵਾਟਰ ਸਪਲਾਈ ਕੁਨੈਕਸ਼ਨ ਦੇਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਸਬੰਧੀ ਮਨਜ਼ੂਰੀ ਦੇ ਲਈ 4 ਅਕਤੂਬਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਦੀ ਬੈਠਕ ‘ਚ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।
You may like
-
ਲੁਧਿਆਣਾ ਸ਼ਹਿਰ ‘ਚ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ, ਲੋਕਾਂ ‘ਚ ਮਚੀ ਹਫੜਾ-ਦਫੜੀ, ਜਾਣੋ ਕਾਰਨ
-
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਜਲ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਤਿੰਨ ਟਿਊਬਵੈੱਲ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
-
ਵਿਧਾਇਕ ਛੀਨਾ ਵਲੋਂ ਵਾਰਡ ਨੰ: 34 ‘ਚ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਉਦਘਾਟਨ
-
ਲੁਧਿਆਣਾ ‘ਚ ਭਾਰੀ ਬਾਰਿਸ਼ ਕਾਰਣ ਵਾਟਰ ਸਪਲਾਈ ‘ਚ ਹੋਵੇਗੀ ਇੰਨੇ ਘੰਟਿਆਂ ਦੀ ਕਟੌਤੀ
-
ਜਸਪਾਲ ਬਾਂਗਰ ਰੋਡ ਅਤੇ ਨਾਲ ਲਗਦੇ 10 ਲਿੰਕ ਰੋਡ ਦਾ ਕੀਤਾ ਉਦਘਾਟਨ, 6 ਨਵੇਂ ਟਿਊਬੈੱਲ ਵੀ ਕਰਵਾਏ ਪਾਸ
-
ਪਾਣੀ ਦੀ ਸਪਲਾਈ ਤੇ ਸਵੱਛਤਾ ਸਬੰਧੀ ਸਮੱਸਿਆ ਲਈ ਜਾਰੀ ਕੀਤਾ ਟੋਲ ਫਰੀ ਨੰਬਰ