ਖੇਡਾਂ
ਖਾਲਸਾ ਕਾਲਜ, ਸਧਾਰ ਵਿਖੇ ਕਰਵਾਇਆ ਲੁਧਿਆਣਾ ਜਿਲ੍ਹੇ ਦਾ ਤੀਰ-ਅੰਦਾਜ਼ੀ ਟੂਰਨਾਮੈਂਟ
Published
3 years agoon
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੁਧਿਆਣਾ ਜ਼ਿਲ੍ਹੇ ਦਾ ਤੀਰ-ਅੰਦਾਜ਼ੀ ਟੂਰਨਾਮੈਂਟ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਸ੍ਰੀ ਅਜੀਤਪਾਲ ਸਿੰਘ ਏ.ਈ.ਓ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਭਾਸ਼ਨ ਵਿਚ ਕਿਹਾ ਕਿ ਖ਼ਾਲਸਾ ਕਾਲਜ, ਸਧਾਰ ਜਿੱਥੇ ਖਿਡਾਰੀਆਂ ਨੂੰ ਆਧੁਨਿਕ ਖੇਡਾ-ਸਹੂਲਤਾਂ ਪ੍ਰਦਾਨ ਕਰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਦਿੰਦਾ ਹੈ।ਇਸੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਖਾਲਸਾ ਕਾਲਜ,ਸਧਾਰ ਵਿਖੇਤੀਰਅੰਦਾਜ਼ੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ।
ਪ੍ਰਿੰਸੀਪਲ ਡਾ: ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਲਜ ਆਪਣੀਆਂ ਵਿੱਦਿਅਕ, ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਸਮਾਜ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 50 ਤੋਂ ਵੱਧ ਤੀਰ-ਅੰਦਾਜ਼ਾਂ ਨੇ ਭਾਰਤੀ, ਰਿਕਰਵ ਅਤੇ ਕੰਪਾਊਂਡ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਕਾਲਜ ਦੀਆਂ ਵਿਸ਼ਵ ਪੱਧਰੀ ਤੀਰ-ਅੰਦਾਜ਼ੀ ਸਹੂਲਤਾਂ ਦਾ ਲਾਭ ਉਠਾਇਆ।
You may like
-
ਖਾਲਸਾ ਕਾਲਜ ਵਿਖੇ ਕਰਵਾਇਆ ਲੁਧਿਆਣਾ ਜਿਲ੍ਹੇ ਦਾ ਤੀਰ-ਅੰਦਾਜ਼ੀ ਟੂਰਨਾਮੈਂਟ
-
ਗੁਰੂ ਹਰਿਗੋਬਿੰਦ ਖਾਲਸਾ ਕਾਲਜ ਵਿਖੇ ਕਰੀਅਰ ਗਾਈਡੈਂਸ ਲੈਕਚਰ ਦਾ ਆਯੋਜਨ
-
GHK ਕਾਲਜ ਦੇ ਵਿਦਿਆਰਥੀਆਂ ਵਲੋਂ ਲਗਾਇਆ ਫਰੀ ਮੈਡੀਕਲ ਚੈੱਕਅੱਪ ਕੈੰਪ
-
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਕਰਵਾਇਆ ‘ਮੁਸ਼ਾਇਰਾ’
-
ਵਿੱਦਿਅਕ ਸੰਸਥਾਵਾਂ ਵਿਦਿਆਰਥੀ ਦੀ ਜ਼ਿੰਦਗੀ ਵਿਚ ਬਹੁਮੁੱਲਾ ਯੋਗਦਾਨ ਪਾਉਂਦੀਆਂ ਹਨ – ਗੁਰਪ੍ਰੀਤ ਸਿੰਘ ਤੂਰ
-
ਖਾਲਸਾ ਕਾਲਜ ਸਧਾਰ ਵਿਖੇ ਬਜਟ ‘ਤੇ ਕੀਤੀ ਵਿਚਾਰ-ਚਰਚਾ