ਪੰਜਾਬੀ
ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ
Published
3 years agoon

ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ ਇੰਨੀ ਦਿਨੀਂ ਸੁਰਖੀਆਂ ’ਤੇ ਹੈ। ਜੋੜਾ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਹਾਲਾਂਕਿ ਦੋ ਸਾਲਾਂ ਤੋਂ ਮਹਾਮਾਰੀ ਕਾਰਨ ਇਹ ਜੋੜਾ ਦੋਸਤਾਂ ਅਤੇ ਪਰਿਵਾਰ ਨਾਲ ਤਿਉਹਾਰ ਨਹੀਂ ਮਨਾ ਸਕਿਆ ਪਰ ਇਸ ਵਾਰ ਸਭ ਕੁਝ ਆਮ ਵਾਂਗ ਹੋਣ ਕਾਰਨ ਗੌਰੀ-ਸ਼ਾਹਰੁਖ ਧੂਮਧਾਮ ਨਾਲ ਦੀਵਾਲੀ ਦਾ ਤਿਉਹਾਰ ਮਣਾਉਣਗੇ। ਦੀਵਾਲੀ ਦਾ ਤਿਉਹਾਰ ਇਸ ਸਾਲ ਅਕਤੂਬਰ ’ਚ ਆਵੇਗਾ । ਜੋੜਾ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਦਾ ਸੋਚ ਰਿਹਾ ਹੈ।
ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਗੌਰੀ ਖ਼ਾਨ ਨੇ ਦੱਸਿਆ ਕਿ ਆਉਣ ਵਾਲਾ ਤਿਉਹਾਰਾਂ ਦਾ ਸੀਜ਼ਨ ਉਸਦੇ ਅਤੇ ਉਸਦੇ ਪਰਿਵਾਰ ਲਈ ਕਿਹੋ ਜਿਹਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਤਿਉਹਾਰ ਪਰਿਵਾਰ ਨਾਲ ਰਹਿਣ ਅਤੇ ਜਸ਼ਨ ਮਨਾਉਣ ਲਈ ਹੁੰਦੇ ਹਨ। ਬਹੁਤ ਸਾਰੀਆਂ ਮਠਿਆਈਆਂ ਘਰ ਲਿਆਉਣਾ, ਘਰ ਨੂੰ ਸਜਾਉਣਾ ਬਹੁਤ ਮਜ਼ੇਦਾਰ ਹੈ। ਮੈਂ ਇਸ ਸਭ ਲਈ ਬਹੁਤ ਉਤਸ਼ਾਹਿਤ ਹਾਂ।’
ਗੌਰੀ ਤੋਂ ਪੁੱਛਿਆ ਕਿ ਇਸ ਸਾਲ ਮੰਨਤ ਦੀ ਲੁੱਕ ਕਿਸ ਤ੍ਹਰਾਂ ਦਿਖਾਈ ਦੇਵੀਗੀ। ਇਹ ਦੱਸਦੇ ਹੋਏ ਗੌਰੀ ਨੇ ਕਿਹਾ ਕਿ ਉਸ ਨੇ ਅਜੇ ਕੁਝ ਨਹੀਂ ਸੋਚਿਆ ਹੈ, ਪਰ ਹਾਂ ਘਰ ਨੂੰ ਬਹੁਤ ਸਾਰੀਆਂ ਲਾਈਟਾਂ ਨਾਲ ਸਜਾਉਣਾ ਹੈ ਅਤੇ ਉਹ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਗੌਰੀ ਖ਼ਾਨ ਅਤੇ ਸ਼ਾਹਰੁਖ ਲਈ ਪਿਛਲਾ ਸਾਲ ਕਾਫ਼ੀ ਮੁਸ਼ਕਲ ਰਿਹਾ ਸੀ। ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਦਾ ਨਾਂ ਡਰੱਗਜ਼ ਮਾਮਲੇ ’ਚ ਆਇਆ ਸੀ। ਹਾਲਾਂਕਿ ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਕਲੀਨ ਚਿੱਟ ਮਿਲ ਗਈ ਹੈ, ਜਿਸ ਨਾਲ ਪਰਿਵਾਰ ਨੂੰ ਇਹ ਜਸ਼ਨ ਹੋਰ ਵੀ ਧੂਮਧਾਨ ਮਨਾਇਆ ਜਾਵੇਗਾ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਕੈਨੇਡਾ ‘ਚ ਡਰੱਗਜ਼ ਸੁਪਰਲੈਬ ਮਾਮਲਾ: ਪੰਜਾਬੀ ਨੌਜਵਾਨ ਆਇਆ ਸਾਹਮਣੇ, ਹੋਇਆ ਖੁਲਾਸਾ
-
ਦੀਵਾਲੀ ‘ਤੇ ਮਹਿੰਗਾਈ ਦਾ ਵੱਡਾ ਝਟਕਾ… LPG ਸਿਲੰਡਰ ਦੀਆਂ ਕੀਮਤਾਂ ਵਧੀਆਂ, ਜਾਣੋ ਕੀ ਹਨ ਨਵੀਆਂ ਕੀਮਤਾਂ
-
ਲੁਧਿਆਣਾ ‘ਚ ਦੀਵਾਲੀ ਦੀ ਰਾਤ ਨੂੰ ਲੱਗੀ ਅੱ. ਗ, ਮੰਡੀ ਸੜ ਕੇ ਹੋਈ ਸੁਆਹ…
-
ਦਿੱਲੀ ਪੁਲਿਸ ਨੇ ਦੀਵਾਲੀ ‘ਤੇ ਸੁਰੱਖਿਆ ਕੀਤੀ ਸਖ਼ਤ, ਪਟਾਕੇ ਚਲਾਉਣ ‘ਤੇ ਵਧਾ ਦਿੱਤੀ ਨਿਗਰਾਨੀ
-
ਸੀਐਮ ਮਾਨ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ