ਪੰਜਾਬੀ
ਮੀਕਾ ਸਿੰਘ ਨੇ ਆਕਾਂਕਸ਼ਾ ਪੁਰੀ ਦੇ ਜਨਮਦਿਨ ’ਤੇ ਰੱਖੀ ਸ਼ਾਨਦਾਰ ਪਾਰਟੀ, ਪ੍ਰੇਮਿਕਾ ਨੂੰ ਕੇਕ ਖੁਆਉਂਦੇ ਆਏ ਨਜ਼ਰ
Published
3 years agoon

ਆਕਾਂਕਸ਼ਾ ਪੁਰੀ ਰਿਐਲਿਟੀ ਸ਼ੋਅ ਮੀਕਾ ਦੀ ਵੋਹਟੀ ਦਾ ਸਵਯੰਬਰ ਜਿੱਤਣ ਤੋਂ ਬਾਅਦ ਲਾਈਮਲਾਈਟ ’ਚ ਹੈ। ਮੀਕਾ ਸਿੰਘ ਨੇ ਅਕਾਂਕਸ਼ਾ ਨੂੰ ਸ਼ੋਅ ’ਤੇ ਆਪਣੀ ਦੁਲਹਨ ਬਣਾਉਣ ਲਈ ਸ਼ਾਮਲ ਕੀਤਾ ਅਤੇ ਇਸ ਤੋਂ ਬਾਅਦ ਜੋੜੇ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਇਸ ਦੌਰਾਨ ਹਾਲ ਹੀ ’ਚ ਮੀਕਾ ਸਿੰਘ ਨੇ ਅਕਾਂਕਸ਼ਾ ਦੇ ਜਨਮਦਿਨ ’ਤੇ ਮੁੰਬਈ ’ਚ ਇਕ ਗ੍ਰੈਂਡ ਬਰਥਡੇ ਪਾਰਟੀ ਦਾ ਆਯੋਜਨ ਕੀਤਾ।
ਇਸ ਦੌਰਾਨ ਉਹ ਆਪਣੀ ਪ੍ਰੇਮਿਕਾ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਏ। ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਨੇ ਆਕਾਂਕਸ਼ਾ ਦਾ ਹੱਥ ਫੜ ਕੇ ਉਸ ਦੇ ਜਨਮਦਿਨ ਦਾ ਕੇਕ ਕੱਟਿਆ ਅਤੇ ਫਿਰ ਆਪਣੇ ਹੱਥਾਂ ਨਾਲ ਉਸ ਨੂੰ ਖਿਲਾਇਆ। ਇਸ ਤੋਂ ਬਾਅਦ ਗਾਇਕ ਨੇ ਅਦਾਕਾਰਾ ਨਾਲ ਜ਼ਬਰਦਸਤ ਪੋਜ਼ ਵੀ ਦਿੱਤੇ ਅਤੇ ਮਾਈਕ ਫੜ ਕੇ ਖੁਦ ਗਰਲਫਰੈਂਡ ਲਈ ਗੀਤ ਵੀ ਗਾਏ।
ਇਸ ਦੌਰਾਨ ਆਕਾਂਕਸ਼ਾ ਪੁਰੀ ਲਾਈਮ ਗ੍ਰੀਨ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਜਦਕਿ ਮੀਕਾ ਸਿੰਘ ਬਲੈਕ ਆਊਟਫ਼ਿਟ ’ਚ ਪਰਫੈਕਟ ਲੱਗ ਰਹੇ ਸਨ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ 12 ਸਾਲਾਂ ਤੋਂ ਇਕ ਦੂਜੇ ਦੇ ਚੰਗੇ ਦੋਸਤ ਹਨ। ‘ਮੀਕਾ ਦੀ ਵੋਹਟੀ’ ਸਵਯੰਬਰ ’ਚ ਅਕਾਂਕਸ਼ਾ ਨੂੰ ਚੁਣਨ ਤੋਂ ਬਾਅਦ, ਗਾਇਕ ਨੇ ਉਸ ਨੂੰ ਆਪਣਾ ਜੀਵਨ ਸਾਥੀ ਚੁਣਿਆ। ਹਾਲਾਂਕਿ ਇਸ ਜੋੜੇ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ ਪਰ ਉਹ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ’ਚ ਜ਼ਰੂਰ ਰਹਿੰਦੇ ਹਨ।
You may like
-
ਪਿੰਡ ਪਲਾਹੀ ਵਿਖੇ ਮਨਾਇਆ ਗਿਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ
-
B’Day ਪਾਰਟੀ ‘ਚ ਕੇਕ ਖਾਣਾ ਬੱਚਿਆਂ ਨੂੰ ਪਿਆ ਮਹਿੰਗਾ, ਹਾਲਤ ਹੋਈ ਖਰਾਬ
-
ਅੱਜ ਇਸ ਤਰ੍ਹਾਂ ਮਨਾਇਆ ਜਾਵੇਗਾ ਸਿੱਧੂ ਮੂਸੇਵਾਲਾ ਦਾ ਜਨਮ ਦਿਨ, ਪਿਤਾ ਬਲਕੌਰ ਨੇ ਦਿੱਤੀ ਜਾਣਕਾਰੀ
-
ਪੰਜਾਬ ‘ਚ ਕੇਕ ਤੋਂ ਬਾਅਦ ਚਾਕਲੇਟ ਖਾਣ ਤੋਂ ਬਾਅਦ ਵਿਗੜੀ ਕੁੜੀ ਦੀ ਸਿਹਤ, ਮਚੀ ਦਹਿਸ਼ਤ
-
ਕੇਕ ਖਾਣ ਨਾਲ ਲੜਕੀ ਦੀ ਮੌ/ਤ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਕਦੋਂ ਹੋਵੇਗੀ ਸੁਣਵਾਈ
-
ਜਨਮਦਿਨ ‘ਤੇ ਆਨਲਾਈਨ ਆਰਡਰ ਕੀਤਾ ਕੇਕ ਖਾਣ ਨਾਲ 10 ਸਾਲ ਦੀ ਬੱਚੀ ਦੀ ਮੌ/ਤ, ਪੁਲਿਸ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ