ਅਦਾਕਾਰਾ ਸ਼ਹਿਨਾਜ਼ ਗਿੱਲ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ’ਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖ਼ੁਲਾਸਾ ਕੀਤਾ ਕਿ ਉਹ ਚਾਰ ਤੋਂ ਪੰਜ ਫ਼ਿਲਮਾਂ ਕਰ ਰਹੀ ਹੈ।
ਦਰਅਸਲ ਬੁੱਧਵਾਰ ਨੂੰ ਇਕ ਪਾਪਰਾਜ਼ੀ ਨੇ ਸ਼ਹਿਨਾਜ਼ ਨੂੰ ਉਸਦੀ ਆਉਣ ਵਾਲੀ ਫ਼ਿਲਮ ਬਾਰੇ ਪੁੱਛਿਆ ਕਿ ‘ਤੁਹਾਡੀ ਫਿਲਮ ਕਦੋਂ ਆਵੇਗੀ?’ ਇਸ ’ਤੇ ਸ਼ਹਿਨਾਜ਼ ਨੇ ਤੁਰੰਤ ਜਵਾਬ ਦਿੱਤਾ, ਕਿਹੜੀ ਫ਼ਿਲਮ? 4-5 ਆ ਰਹੀਆਂ ਹਨ। ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਤਾਂ ਇਕ ਹੋਰ ਵਿਅਕਤੀ ਨੇ ਕਿਹਾ-ਭਾਈਜਾਨ ਵਾਲੀ ਫ਼ਿਲਮ (ਸਲਮਾਨ ਖ਼ਾਨ ਦੀ ਫ਼ਿਲਮ)।’
ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕੀ ਭਾਈ ਕਿਸੀ ਜਾਨ’ ਨਾਲ ਬਾਲੀਵੁੱਡ ’ਚ ਡੈਬਿਊ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਬਿੱਗ ਬੌਸ 13 ਅਤੇ ਪੰਜਾਬੀ ਫ਼ਿਲਮਾਂ ’ਚ ਕਾਫੀ ਪਛਾਣ ਬਣਾ ਚੁੱਕੀ ਹੈ। ਸ਼ਹਿਨਾਜ਼ ਗਿੱਲ ਅਦਾਕਾਰੀ ਤੋਂ ਇਲਾਵਾ ਆਪਣੇ ਲੁੱਕ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਹੈ।