ਪੰਜਾਬੀ
ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ
Published
3 years agoon

ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਹਾਲਾਂਕਿ ਪ੍ਰਸ਼ੰਸਕ Parents To Be Couple ਹੋਣ ਵਾਲੇ ਜੋੜੇ ਨੂੰ ਇਕੱਠੇ ਦੇਖਣ ਲਈ ਬੇਤਾਬ ਰਹਿੰਦੇ ਹਨ। ਜੋੜੇ ਲਈ ਇਹ ਸਾਲ ਬੇਹੱਦ ਖ਼ਾਸ ਹੈ ਇਕ ਪਾਸੇ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੀ ਫ਼ਿਲਮ ‘ਬ੍ਰਹਮਾਸਤਰ’ ਖੂਬ ਕਮਾਈ ਕਰ ਰਹੀ ਹੈ।
ਇਸ ਦੇ ਨਾਲ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਤਿਆਰੀਆਂ ਵੀ ਜ਼ੋਰਦਾਰ ਚੱਲ ਰਹੀਆਂ ਹਨ। ਨੀਤੂ ਕਪੂਰ ਅਤੇ ਸੋਨੀ ਰਾਜ਼ਦਾਨ ਇਕੱਠੇ ਇਸ ਫੰਕਸ਼ਨ ਨੂੰ ਹੋਸਟ ਕਰਨਗੇ।
ਮੀਡੀਆ ਰਿਪੋਰਟ ਅਨੁਸਾਰ ਫੂਡ ਮੈਨਿਊ ਪੂਰੀ ਤਰ੍ਹਾਂ ਸ਼ਾਕਾਹਾਰੀ ਥੀਮ ਵਾਲਾ ਹੋਵੇਗਾ। ਦੱਸ ਦੇਈਏ ਕਿ ਆਲੀਆ-ਰਣਬੀਰ ਦੇ ਵਿਆਹ ’ਚ ਵੇਗਨ ਬਰਗਰ ਅਤੇ ਸੁਸ਼ੀ ਸਟੇਸ਼ਨ ਲਈ ਵੀ ਇਕ ਵੱਖਰਾ ਸਟਾਲ ਸੀ। ਸਾਲ 2020 ’ਚ ਆਲੀਆ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਈ ਸੀ।
ਦੱਸ ਦੇਈਏ ਕਿ ਖ਼ਬਰਾ ਮੁਤਾਬਕ ਆਲੀਆ ਦਾ ਬੇਬੀ ਸ਼ਾਵਰ ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਰੱਖਿਆ ਜਾਵੇਗਾ। ਬੇਬੀ ਸ਼ਾਵਰ ਫੰਰਸ਼ਨ ਦੀ ਤਾਰੀਖ਼ ਵੀ ਜਲਦ ਹੀ ਸਾਹਮਣੇ ਆਵੇਗੀ। ਬੇਬੀ ਸ਼ਾਵਰ ਫੰਰਸ਼ਨ ’ਚ ਸਜਾਵਟ ਰਵਾਇਤੀ ਤਰੀਕੇ ਨੂੰ ਛੱਡ ਕੇ ਟ੍ਰੈਂਡ ਡੈਕੋਰੇਟ ਨਜ਼ਰ ਆਵੇਗੀ। ਖ਼ਾਸ ਗੱਲ ਇਹ ਹੈ ਕਿ ਜੋੜੇ ਦੇ ਬਚਪਨ ਦੀਆਂ ਤਸਵੀਰਾਂ ਵੀ ਲਾਈਆਂ ਜਾਣਗੀਆਂ।
ਫਿਲਹਾਲ ਆਲੀਆ-ਰਣਬੀਰ ਆਪਣੇ ਬ੍ਰਹਮਾਸਤਰ ਫ਼ਿਲਮ ਦੀ ਖੂਸ਼ੀ ਦਾ ਆਨੰਦ ਲੈ ਰਹੇ ਹਨ। ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਜੋ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।
You may like
-
ਨੂੰਹ ਆਲੀਆ ਭੱਟ ਤੋਂ ਬਾਅਦ ਨੀਤੂ ਕਪੂਰ ਨੇ ਖਰੀਦਿਆ ਕਰੋੜਾਂ ਦਾ ਘਰ, ਕੀਮਤ ਜਾਣ ਹੋਵੋਗੇ ਹੈਰਾਨ
-
ਆਲੀਆ ਨਾਲ ਰਿਸ਼ਤੇ ‘ਤੇ ਬੋਲੇ ਰਣਬੀਰ ਕਪੂਰ, ਕਿਹਾ-‘ਨਹੀਂ ਹਾਂ ਇਕ ਚੰਗਾ ਪਤੀ’
-
ਪਤਨੀ ਆਲੀਆ ਦਾ ਹੱਥ ਫੜ ਅਨੰਤ ਅੰਬਾਨੀ-ਰਾਧਿਕਾ ਦੀ ਮੰਗਣੀ ‘ਚ ਪਹੁੰਚੇ ਰਣਬੀਰ
-
Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ
-
ਰਸ਼ਮੀਕਾ ਮੰਦਾਨਾ ਨੇ ਗੋਲਡਨ ਲਹਿੰਗੇ ’ਚ ਦਿਖਾਈ ਬੋਲਡ ਲੁੱਕ, ਵੱਖਰੇ ਅੰਦਾਜ਼ ’ਚ ਦੇ ਰਹੀ ਪੋਜ਼
-
ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼