ਪੰਜਾਬੀ
238 ਕਰੋੜ ਦੀ ਮਾਲਕਣ ਹੈ ਉਰਵਸ਼ੀ ਰੌਤੇਲਾ, ਮਿਸ ਬਹਿਰੀਨ 2022 ਮੁਕਾਬਲੇ ਨੂੰ ਕਰੇਗੀ ਜੱਜ
Published
3 years agoon

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਕੁੱਲ ਸੰਪਤੀ 30 ਮਿਲੀਅਨ ਡਾਲਰ (238 ਕਰੋੜ ਰੁਪਏ) ਤੋਂ ਵੱਧ ਹੈ। ਹਾਲ ਹੀ ‘ਚ ਉਹ ਕ੍ਰਿਕਟਰ ਰਿਸ਼ਭ ਪੰਤ ਨਾਲ ਹੋਏ ਝਗੜੇ ਤੋਂ ਬਾਅਦ ਇੱਕ ਵਾਰ ਫਿਰ ਸੁਰਖੀਆਂ ‘ਚ ਆਈ ਸੀ। ਉਰਵਸ਼ੀ ਰੌਤੇਲਾ ਆਪਣੀ ਹੌਟ ਅਤੇ ਬੋਲਡ ਇਮੇਜ ਲਈ ਵੀ ਮਸ਼ਹੂਰ ਹੈ।
ਇੱਕ ਸਰਵੇ ‘ਚ ਸਾਹਮਣੇ ਆਇਆ ਹੈ ਕਿ ਉਰਵਸ਼ੀ ਰੌਤੇਲਾ ਦੀ ਨੈੱਟਵਰਥ 30 ਮਿਲੀਅਨ ਡਾਲਰ ਹੈ ਜੋ ਕਿ 238 ਕਰੋੜ ਰੁਪਏ ਤੋਂ ਵੱਧ ਹੈ। ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਖ਼ੂਬਸੂਰਤ ਹਸੀਨਾਵਾਂ ‘ਚੋਂ ਇੱਕ ਹੈ। ਉਸ ਨੇ 15 ਸਾਲ ਦੀ ਉਮਰ ‘ਚ ਬਿਊਟੀ ਪ੍ਰਤੀਯੋਗਿਤਾ ਜਿੱਤਿਆ ਹੈ। ਉਸ ਨੇ ਕਈ ਐਵਾਰਡ ਵੀ ਜਿੱਤੇ ਹਨ। ਉਸ ਨੂੰ ‘ਮਿਸਟਰ ਇੰਡੀਆ’, ‘ਇੰਡੀਅਨ ਪ੍ਰਿੰਸੈਸ’, ‘ਮਿਸ ਟੂਰਿਜ਼ਮ’ ਵਰਗੇ ਕਈ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਰਵਸ਼ੀ ਰੌਤੇਲਾ ਆਪਣੇ ਡਾਂਸਿੰਗ ਹੁਨਰ ਲਈ ਜਾਣੀ ਜਾਂਦੀ ਹੈ। ਫ਼ਿਲਮਾਂ, ਵੈੱਬ ਸੀਰੀਜ਼ ਅਤੇ ਇਸ਼ਤਿਹਾਰਾਂ ਤੋਂ ਇਲਾਵਾ, ਉਰਵਸ਼ੀ ਰੌਤੇਲਾ ਕਈ ਮਾਧਿਅਮਾਂ ਰਾਹੀਂ ਕਮਾਈ ਕਰਦੀ ਹੈ।
ਇਸ ਕਾਰਨ ਉਸ ਦੀ ਨੈੱਟਵਰਥ 238 ਕਰੋੜ ਤੋਂ ਵੱਧ ਹੈ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਉਸ ਨੂੰ 20 ਕਰੋੜ ਰੁਪਏ ਮਿਲੇ ਹਨ। ਉਰਵਸ਼ੀ ਰੌਤੇਲਾ ਜਲਦ ਹੀ ਮਿਸ ਬਹਿਰੀਨ 2022 ਮੁਕਾਬਲੇ ਨੂੰ ਜੱਜ ਕਰਦੀ ਨਜ਼ਰ ਆਵੇਗੀ।
ਉਰਵਸ਼ੀ ਰੌਤੇਲਾ ਜਲਦ ਹੀ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨਾਲ ਇੱਕ ਫ਼ਿਲਮ ‘ਚ ਨਜ਼ਰ ਆਵੇਗੀ। ਉਰਵਸ਼ੀ ਰੌਤੇਲਾ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਖ਼ਾਸ ਕਮਾਲ ਕੀਤਾ ਹੈ। ਉਰਵਸ਼ੀ ਰੌਤੇਲਾ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ ਇਸ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ।
You may like
-
ਰਾਘਵ ਚੱਢਾ ਤੋਂ ਜ਼ਿਆਦਾ ਰਈਸ ਹੈ ਪਰਿਣੀਤੀ, ਕੁੱਲ ਜਾਇਦਾਦ ਜਾਣ ਕੇ ਖਿਸਕੇਗੀ ਪੈਰਾਂ ਹੇਠੋਂ ਜ਼ਮੀਨ
-
10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ
-
ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਪਤਨੀ ਤੇ ਧੀ ਲਈ ਛੱਡੀ ਕਰੋੜਾਂ ਦੀ ਜਾਇਦਾਦ
-
ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ
-
ਨੀਰੂ ਬਾਜਵਾ ਜਿਊਂਦੀ ਹੈ ‘ਸ਼ਾਹੀ ਜ਼ਿੰਦਗੀ’, 150 ਕਰੋੜ ਦੀ ਮਾਲਕਣ, ਕੈਨੇਡਾ ‘ਚ ਆਲੀਸ਼ਾਨ ਬੰਗਲਾ ਤੇ ਲਗਜ਼ਰੀ ਕਾਰਾਂ
-
ਗਿੱਪੀ ਗਰੇਵਾਲ ਨੇ ਘਰ-ਘਰ ਸੁੱਟੀ ਅਖ਼ਬਾਰ, ਪਤਨੀ ਰਵਨੀਤ ਨੇ ਮਾਂਜੇ ਭਾਂਡੇ, ਅੱਜ ਨੇ ਕਰੋੜਾਂ ਦੀ ਜਾਇਦਾਦ ਦੇ ਮਾਲਕ