Connect with us

ਪੰਜਾਬੀ

ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਤਿਲ ਦਾ ਤੇਲ

Published

on

Sesame oil removes many diseases of the body

ਤਿੱਲ ਦੀ ਵਰਤੋਂ ਜਿਥੇ ਲੱਡੂ ਬਣਾਉਣ ਲਈ ਕੀਤੀ ਜਾਂਦੀ ਹੈ, ਉਥੇ ਹੀ ਇਸ ਦਾ ਤੇਲ ਵੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤਿੱਲ ਦੇ ਤੇਲ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਫ਼ਾਸਫੋਰਸ, ਵਿਟਾਮਿਨ-ਈ, ਵੀ-ਕੰਪਲੈਕਸ ਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਸਰਦੀ ਦੇ ਮੌਸਮ ‘ਚ ਇਸ ਦਾ ਸੇਵਨ ਸਿਹਤ ਸਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਐਂਟੀ-ਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਇਹ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਅ ਕਰਦਾ ਹੈ।

ਇਹ ਹੱਡੀਆਂ ਨੂੰ ਮਜ਼ਬੂਤ, ਦਿਲ ਨੂੰ ਸਿਹਤਮੰਦ, ਪਾਚਨ ਕਿਰਿਆ ਨੂੰ ਠੀਕ ਰੱਖਣ, ਚਮੜੀ ਨੂੰ ਜਵਾਨ ਬਣਾਈ ਰੱਖਣ ਅਤੇ ਝੜਦੇ ਵਾਲਾਂ ਦੀ ਪ੍ਰੇਸ਼ਾਨੀ ਦੂਰ ਕਰਨ ‘ਚ ਮਦਦਗਾਰ ਹੈ। ਇਸ ‘ਚ ਪ੍ਰੋਟੀਨ ਅਮੀਨੋ ਐਸਿਡ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਦੀ ਤਿੱਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ।

ਜੇਕਰ ਨਵ-ਜੰਮੇ ਬੱਚੇ ਦੀ ਮਾਲਿਸ਼ ਇਸ ਤੇਲ ਨਾਲ ਕੀਤੀ ਜਾਵੇ ਤਾਂ ਉਸ ਦਾ ਸਰੀਰ ਤੰਦਰੁਸਤ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਤਿੱਲ ਦੇ ਤੇਲ ਦੀ ਵਰਤੋਂ ਕਰਨਾ ਚਾਹੀਦੀ ਹੈ। ਇਸ ਤੇਲ ਦੀ ਰੋਜ਼ਾਨਾ ਮਾਲਿਸ਼ ਕਰਨ ਨਾਲ ਫ਼ਾਇਦਾ ਹੁੰਦਾ ਹੈ। ਤਿੱਲ ਦੇ ਤੇਲ ‘ਚ ਵਿਟਾਮਿਨ-ਈ ਹੁੰਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ‘ਚ ਮਦਦ ਕਰਦਾ ਹੈ। ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਵਾਲਾਂ ਦੀਆਂ ਜੜਾਂ ‘ਚ ਮਸਾਜ ਕਰਕੇ 1 ਘੰਟੇ ਬਾਅਦ ਵਾਲ ਧੋ ਲਓ।

ਇਸ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ ਤੇ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਂਦਾ ਹੈ। ਜੇਕਰ ਕਦੇ ਵੀ ਤੁਹਾਡੀ ਚਮੜੀ ਸੜ ਜਾਂਦੀ ਹੈ ਤਾਂ ਤੁਸੀਂ ਤਿੱਲ ਨੂੰ ਪੀਸ ਕੇ ਘਿਉ ਅਤੇ ਕਪੂਰ ਨਾਲ ਮਿਲਾ ਕੇ ਜ਼ਖਮ ‘ਤੇ ਲਗਾਓ। ਅਜਿਹਾ ਕਰਨ ਨਾਲ ਜ਼ਖਮ ਜਲਦੀ ਭਰ ਜਾਵੇਗਾ। ਤਣਾਅ ਦੂਰ ਕਰਨ ‘ਚ ਵੀ ਤਿੱਲ ਦਾ ਤੇਲ ਬਹੁਤ ਫ਼ਾਇਦੇਮੰਦ ਹੈ। ਤਣਾਅ ਮਹਿਸੂਸ ਕਰ ਰਹੇ ਹੋ ਤਾਂ ਇਸ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਬਹੁਤ ਆਰਾਮ ਮਿਲੇਗਾ।

ਤਿੱਲ ‘ਚ ਤਾਂਬੇ ਦਾ ਪੱਧਰ ਸੋਜ ਨੂੰ ਘੱਟ ਕਰਨ, ਦਰਦ ਤੋਂ ਆਰਾਮ ਦਿਵਾਉਣ ‘ਚ ਮਦਦਗਾਰ ਹੈ। ਗਠੀਆ ਦਰਦ ‘ਚ ਤਿੱਲ ਦੇ ਤੇਲ ਦੀ ਮਸਾਜ ਕਰਨ ਨਾਲ ਵੀ ਸੋਜ ਘੱਟ ਹੋ ਜਾਂਦੀ ਹੈ। ਖ਼ੁਸ਼ਕ ਸਕਿਨ ‘ਚ ਨਮੀ ਬਰਕਰਾਰ ਰੱਖਣ ਲਈ ਤਿੱਲ ਦਾ ਤੇਲ ਇਸਤੇਮਾਲ ਕਰੋ। ਇਸ ਨਾਲ ਸਕਿਨ ਦੀ ਨਮੀ ਬਰਕਰਾਰ ਰਹਿਣ ਦੇ ਨਾਲ-ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ ਤੇ ਸਕਿਨ ‘ਚ ਕਸਾਅ ਵੀ ਆਵੇਗਾ।

ਕੋਲੈਸਟਰੋਲ ਕੰਟਰੋਲ ਕਰਨ ’ਤੇ ਦਿਲ ਸੰਬੰਧੀ ਰੋਗਾਂ ਤੋਂ ਬਚਾਅ ਕਰਨ ‘ਚ ਵੀ ਤਿੱਲ ਦਾ ਤੇਲ ਕਾਰਗਰ ਹੈ। ਇਹ ਦਿਲ ਦੇ ਦੌਰੇ ’ਤੇ ਸਟ੍ਰੋਕ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਤਿੱਲ ਦੇ ਤੇਲ ‘ਚ ਸੇਂਧਾ ਨਮਕ ਤੇ ਥੋੜ੍ਹੀ ਜਿਹੀ ਵੈਕਸ ਮਿਲਾ ਕੇ ਅੱਡੀਆਂ ‘ਤੇ ਲਗਾਓ। ਅਜਿਹਾ ਕਰਨ ਨਾਲ ਦਰਾਰਾਂ ਵੀ ਜਲਦੀ ਭਰਦੀਆਂ ਹਨ। ਆਇਲ ਪੁਲਿੰਗ ਲਈ ਤਿੱਲ ਦੇ ਤੇਲ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੈ। ਇਸ ਨਾਲ ਮੂੰਹ ਦੇ ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ।

ਇਸ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ। ਇਸ ਦੇ ਐਂਟੀ-ਬੈਕਟੀਰੀਅਲ ਗੁਣ ਮਸੂੜਿਆਂ ਨੂੰ ਵੀ ਸਿਹਤਮੰਦ ਰੱਖਦੇ ਹਨ। ਸਵੇਰੇ ਸ਼ਾਮ ਬਰੱਸ਼ ਕਰਨ ਤੋਂ ਬਾਅਦ ਅੱਧਾ ਚਮਚ ਤਿੱਲ ਚਬਾਓ। ਮੂੰਹ ਦੇ ਛਾਲੇ ਹੋਣ ‘ਤੇ ਤਿੱਲ ਦੇ ਤੇਲ ‘ਚ ਸੇਂਧਾ ਨਮਕ ਮਿਲਾ ਕੇ ਲਗਾਓ, ਜਲਦੀ ਆਰਾਮ ਮਿਲੇਗਾ

Facebook Comments

Trending