ਲੁਧਿਆਣਾ : ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੌੜਾ ਨੇ ਨਵੀਂ ਦਿੱਲੀ ਵਿੱਖੇ ਮਾਣਯੌਗ ਉਪ ਰਾਸ਼ਟ੍ਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਅਰੌੜਾ ਨੇ ਉਪ ਰਾਸ਼ਟ੍ਰਪਤੀ ਨੂੰ ਇਕ ਸ਼ਾਨਦਾਰ ਸ਼ਖਸੀਅਤ ਅਤੇ ਮੂਲ ਰੁਪ ਵਿੱਚ ਨਿਮਰਤਾ ਵਾਲਾ ਇੱਕ ਪਰਿਵਾਰਕ ਆਦਮੀ ਦਸਿਆ। ਅਰੌੜਾ ਨੇ ਪ੍ਰੇਸ ਨੰੁ ਜਾਰੀ ਇਕ ਰਿਲੀਜ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਣਯੋਗ ਉਪ ਰਾਸ਼ਟ੍ਰਪਤੀ ਨੇ ਸਲਾਹ ਦਿਤੀ ਹੈ ਕਿ ਰਾਜਸਭਾ ਦੇ ਮੈਂਬਰਾਂ ਨੂੰ ਰਾਜਸਭਾ ਦੇ ਸੂਚਾਰੁ ਸੰਚਾਲਨ ਵਿਚ ਸਹਿਯੋਗ ਕਰਣਾ ਚਾਹਿਦਾ ਹੈ।

ਅਰੋੜਾ ਨੇ ਮਾਨਯੋਗ ਉਪ ਰਾਸ਼ਟਰਪਤੀ ਨਾਲ ਸਸਤੀ ਸਿਹਤ ਸੇਵਾਵਾਂ ਨਾਲ ਸਬੰਧਤ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਾਣਯੋਗ ਉਪ ਰਾਸ਼ਟਰਪਤੀ ਨੇ ਇਹ ਵੀ ਮੰਨਿਆ ਕਿ ਸਸਤੀ ਸਿਹਤ ਸੰਭਾਲ ਖੇਤਰ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਇਹ ਮੁਲਾਕਾਤ ਕਰੀਬ 45 ਮਿੰਟ ਤੱਕ ਚੱਲੀ। ਅਰੋੜਾ ਨੇ ਕਿਹਾ ਕਿ ਮੀਟਿੰਗ ਬਹੁਤ ਹੀ ਫਲਦਾਇਕ ਸਿੱਧ ਹੋਈ ਕਿਉਂਕਿ ਵਿਚਾਰ-ਵਟਾਂਦਰੇ ਤੋਂ ਕਈ ਜਾਣੂ ਮੁੱਦੇ ਉਭਰ ਕੇ ਸਾਹਮਣੇ ਆਏ।