ਪਾਲੀਵੁੱਡ
ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ
Published
3 years agoon
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਿਤਾਰਿਆਂ ਨੇ ਭਗਵਾਨ ਗਣੇਸ਼ ਦਾ ਆਪਣੇ ਘਰਾਂ ’ਚ ਧੂਮਧਾਮ ਨਾਲ ਸਵਾਗਤ ਕੀਤਾ ਅਤੇ ਬੱਪਾ ਦੀ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਾਨਦਾਰ ਵਿਦਾਈ ਦਿੱਤੀ। ਇਸ ਸਭ ਦੇ ਵਿਚਕਾਰ ਅਦਾਕਾਰ ਸੋਨੂੰ ਸੂਦ ਨੇ ਵੀ ਗਣਪਤੀ ਬੱਪਾ ਦੀ ਖ਼ੂਬ ਸੇਵਾ ਕੀਤੀ ਅਤੇ ਹੁਣ ਵਿਦਾਈ ਦਿੱਤੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।
ਬੱਪਾ ਵਿਸਰਜਨ ਤੋਂ ਪਹਿਲਾਂ ਸੋਨੂੰ ਸੂਦ ਨੇ ਪਰਿਵਾਰ ਨਾਲ ਘਰ ’ਚ ਹੀ ਗਣੇਸ਼ ਦੀ ਪੂਜਾ ਕੀਤੀ। ਤਸਵੀਰਾਂ ’ਚ ਸੋਨੂੰ ਸੂਦ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਜ਼ਰ ਆਏ। ਹਰ ਕੋਈ ਤਸਵੀਰਾਂ ’ਚ ਸ਼ਾਨਦਾਰ ਨਜ਼ਰ ਆ ਰਿਹਾ ਹੈ।
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਸੋਨੂੰ ਸੂਦ ਚਿੱਟੇ ਰੰਗ ਦੀ ਟੀ-ਸ਼ਰਟ ਦੇ ਨਾਲ ਡੈਨਿਮ ਜੀਂਸ ਪਾ ਕੇ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਗ੍ਰੇ ਕਲਰ ਦੇ ਸੂਟ ’ਚ ਨਜ਼ਰ ਆ ਰਹੀ ਹੈ।
ਇਸ ਖ਼ਾਸ ਮੌਕੇ ਦੌਰਾਨ ਅਦਾਕਾਰ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਨਜ਼ਰ ਆਏ। ਬੱਪਾ ਵਿਸਰਜਨ ਕਰਨ ਤੋਂ ਪਹਿਲਾਂ ਸੋਨੂੰ ਸੂਦ ਦੀ ਪਤਨੀ ਨੇ ਬੱਪਾ ਦੇ ਕੰਨਾਂ ’ਚ ਆਪਣੀ ਅਰਦਾਸ ਕਰਦੀ ਨਜ਼ਰ ਆਈ।
ਤਸਵੀਰਾਂ ’ਚ ਸੋਨੂੰ ਸੂਦ ਗਣਪਤੀ ਦੀ ਪੂਜਾ ਕਰਨ ਤੋਂ ਬਾਅਦ ਕਾਰ ’ਚ ਉਨ੍ਹਾਂ ਨੂੰ ਘਾਟ ’ਤੇ ਲੈ ਗਏ ਅਤੇ ਉੱਥੇ ਹੀ ਉਨ੍ਹਾਂ ਨੇ ਬੱਪਾ ਦਾ ਵਿਸਰਜਨ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਨੇ ਲੌਕਡਾਊਨ ’ਚ ਕਈ ਲੋਕਾਂ ਦੀ ਬਹੁਤ ਮਦਦ ਕੀਤੀ। ਇਸ ਤੋਂ ਬਾਅਦ ਲੋਕ ਸੋਨੂੰ ਸੂਦ ਨੂੰ ਅਸਲ ਬਾਲੀਵੁੱਡ ਹੀਰੋ ਵੀ ਕਹਿੰਦੇ ਹਨ। ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ।
You may like
-
ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਲੁੱਕ ਦੇਖ ਬੋਲੇ- ਸੂਟ ‘ਚ ਹੀ ਸੋਹਣੀ ਲੱਗਦੀ….
-
ਫਿਲਮ “ਬੱਲੇ ਓ ਚਲਾਕ ਸੱਜਣਾ” ਦਾ ਮਜ਼ੇਦਾਰ ਅਤੇ ਭਾਵੁਕ ਕਰਨ ਵਾਲਾ ਟ੍ਰੇਲਰ ਹੋਇਆ ਰਿਲੀਜ਼
-
ਐਮੀ ਵਿਰਕ : ਜਿਉਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ, ‘ਮੌੜ’ ਫ਼ਿਲਮ ਦੀ ਰੂਹ
-
ਇਸ ਸ਼ੁੱਕਰਵਾਰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’
-
ਨਿੰਜਾ ਨੇ ਆਪਣੇ ਪੁੱਤਰ ਨਿਸ਼ਾਨ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਵੀਡੀਓ
-
ਇਤਰਾਜ਼ਯੋਗ ਵੀਡੀਓ ਮਾਮਲੇ ’ਤੇ ਸਾਰਾ ਗੁਰਪਾਲ ਨੇ ਕਿਹਾ- ‘ਕੁੜੀਆਂ ਕੋਲ ਵੀ ਕੁੜੀਆਂ ਸੁਰੱਖਿਅਤ ਨਹੀਂ’
