ਪਾਲੀਵੁੱਡ
ਪੰਜਾਬੀ ਕਲਾਕਾਰਾਂ ‘ਚ ਗਣੇਸ਼ ਚਤੁਰਥੀ ਦਾ ਕਰੇਜ਼, ਜਸਬੀਰ ਜੱਸੀ ਨੇ ਕਪਿਲ ਸ਼ਰਮਾ ਨਾਲ ਮਿਲ ਕੀਤੀ ਪੂਜਾ
Published
3 years agoon

ਭਾਰਤ ਵਿਚ ਗਣੇਸ਼ ਚਤੁਰਥੀ ਦਾ ਤਿਓਹਾਰ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੋਕ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰਾਂ ਵਿਚ ਸਥਾਪਤ ਕਰ ਰਹੇ ਹਨ। ਗਣੇਸ਼ ਚਤੁਰਥੀ ਦਾ ਕਰੇਜ਼ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਹੁਣ ਪੰਜਾਬੀ ਇੰਡਸਟਰੀ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦੇ ਰਹੇ ਹਨ।
ਇਸ ਮੌਕੇ ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖਾਸ ਮੁਲਾਕਾਤ ਕੀਤੀ। ਉਹ ਕਪਿਲ ਸ਼ਰਮਾ ਨਾਲ ਗਣੇਸ਼ ਚਤੁਰਥੀ ਮੌਕੇ ਪੂਜਾ ਕਰਦੇ ਨਜ਼ਰ ਆਏ। ਇਸ ਮੌਕੇ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਵੀ ਮੌਜੂਦ ਰਹੀ।
ਦੱਸ ਦਈਏ ਕਿ ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਹ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨਾਲ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੂਜੀ ਤਸਵੀਰ ਵਿਚ ਜਸਬੀਰ ਜੱਸੀ ਕਪਿਲ ਸ਼ਰਮਾ ਸ਼ੋਅ ਦੀ ਸਟਾਰ ਕਾਸਟ ਨਾਲ ਵੀ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਆਪਣੇ ਨਵੇਂ ਸੀਜ਼ਨ ਨਾਲ ਟੀ. ਵੀ. ‘ਤੇ ਧਮਾਕੇਦਾਰ ਵਾਪਸੀ ਕਰ ਰਿਹਾ ਹੈ। ਇਸ ਵਾਰ ਨਵੇਂ ਸੀਜ਼ਨ ਵਿਚ ਕਈ ਨਵੇਂ ਚਿਹਰੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੋਅ ਦੀ ਜਾਨ ਤੇ ਸ਼ਾਨ ਸਪਨਾ ਯਾਨਿ ਕ੍ਰਿਸ਼ਨਾ ਅਭਿਸ਼ੇਕ ਇਸ ਵਾਰ ਸ਼ੋਅ ਦਾ ਹਿੱਸਾ ਨਹੀਂ ਹੈ।
You may like
-
ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਇੰਡਸਟਰੀ ‘ਚ ਸੋਗ ਦੀ ਲਹਿਰ
-
ਸਟੇਜ ‘ਤੇ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ…
-
ਜਸਬੀਰ ਜੱਸੀ ਨੇ ਕੰਗਨਾ ਨੂੰ ਕਿਹਾ ਦੇਸ਼ ਲਈ ਖ਼ਤਰਾ, ਦਿੱਤੀ ਇਹ ਚੇਤਾਵਨੀ
-
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੰਗੀ ਮਾਫੀ, ਹੋਏ ਭਾਵੁਕ
-
ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਪੰਜਾਬੀ ਗਾਇਕ ਦਾ ਹੋਇਆ ਦੇ. ਹਾਂਤ
-
ਕੰਗਨਾ ਰਣੌਤ ‘ਤੇ ਭੜਕੇ ਪੰਜਾਬੀ ਗਾਇਕ ਜੱਸੀ, ਕਿਹਾ- ਭਾਵੇਂ ਤੂੰ …