ਪੰਜਾਬੀ
ਬਾਲੀਵੁੱਡ ਐਵਾਰਡ ਲਈ ਨਾਮਜ਼ਦ ਕਰਨ ‘ਤੇ ਕੰਗਨਾ ਰਣਾਉਤ ਫਿਲਮਫੇਅਰ ‘ਤੇ ਕਰੇਗੀ ਕੇਸ!
Published
3 years agoon

ਅਦਾਕਾਰਾ ਕੰਗਨਾ ਰਣੌਤ ਦੇ ਬੋਲਡ ਅੰਦਾਜ਼ ਤੋਂ ਹਰ ਕੋਈ ਜਾਣੂ ਹੈ। । ਉਸ ਦੇ ਕਈ ਫੈਸਲਾ ਹੈਰਾਨ ਕਰਨ ਵਾਲੇ ਵੀ ਹੁੰਦੇ ਹਨ, ਹੁਣ ਜਿਵੇਂਕਿ ਉਹ ਫਿਲਮਫੇਅਰ ‘ਤੇ ਮੁਕੱਦਮਾ ਦਰਜ ਕਰਨ ਜਾ ਰਹੀ ਹੈ ਤੇ ਵਜ੍ਹਾ ਇਹ ਹੈ ਕਿ ਉਨ੍ਹਾਂ ਲੋਕਾਂ ਨੇ ਇੱਕ ਐਵਾਰਡ ਲਈ ਨਾਮੀਨੇਟ ਕੀਤਾ ਹੈ। ਹੁਣ ਜਿਥੇ ਦੂਜੇ ਹੀਰੋ-ਹੀਰੋਇਨ ਉਸ ਦੇ ਲਈ ਉਤਸ਼ਾਹਿਤ ਹੁੰਦੇ ਹਨ ਤੇ ਫਿਲਮਫੇਅਰ ਦਾ ਸ਼ੁਕਰੀਆ ਅਦਾ ਕਰਦੇ ਹਨ, ਉਥੇ ਕੰਗਨਾ ਨੇ ਇਸ ਦੇ ਲਈ ਉਨ੍ਹਾਂ ਖਿਲਾਫ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਖਬਰ ਬਾਰੇ ਜਾਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ ਪਰ ਜੇਕਰ ਅਸੀਂ ਕੰਗਨਾ ਦੀ ਗੱਲ ਕਰੀਏ ਤਾਂ ਇਸ ਨੂੰ ਥੋੜ੍ਹਾ ਸਮਝਿਆ ਜਾ ਸਕਦਾ ਹੈ। ਉਹ ਆਪਣੀਆਂ ਸ਼ਰਤਾਂ ‘ਤੇ ਕੰਮ ਕਰਦੀ ਹੈ। ਉਸ ਦੇ ਇਸ ਫੈਸਲੇ ਪਿੱਛੇ ਇਕ ਕਾਰਨ ਵੀ ਹੈ, ਜਿਸ ਬਾਰੇ ਉਸ ਨੇ ਆਪਣੀ ਇਕ ਇੰਸਟਾ ਸਟੋਰੀ ਰਾਹੀਂ ਜਾਣਕਾਰੀ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ 67ਵੇਂ ਫਿਲਮਫੇਅਰ ਐਵਾਰਡਜ਼ 2022 ਲਈ ਨਾਮਜ਼ਦਗੀ ਸੂਚੀ ਸਾਹਮਣੇ ਆ ਗਈ ਹੈ। ਇਸ ‘ਚ ਜਿੱਥੇ ਰਣਵੀਰ ਸਿੰਘ ਨੂੰ ਫਿਲਮ ’83’ ਲਈ ਬੈਸਟ ਐਕਟਰ ਮੇਲ ਕੈਟਾਗਰੀ ‘ਚ ਨਾਮਜ਼ਦ ਕੀਤਾ ਗਿਆ ਹੈ, ਉਥੇ ਕੰਗਨਾ ਨੂੰ ਫਿਲਮ ‘ਥਲਾਈਵੀ’ ਲਈ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਗੱਲ ਤੋਂ ਨਾਰਾਜ਼ ਹੈ।
ਆਪਣੀ ਇੰਸਟਾ ਸਟੋਰੀ ‘ਚ ਕੰਗਨਾ ਨੇ ਕਿਹਾ ਕਿ ਉਸਨੇ 2014 ਤੋਂ ਫਿਲਮਫੇਅਰ ‘ਤੇ ਪਾਬੰਦੀ ਲਗਾਈ ਹੋਈ ਹੈ। ਉਸ ਨੇ ਇਸ ਨੂੰ ਅਨੈਤਿਕ, ਭ੍ਰਿਸ਼ਟ ਅਤੇ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ ਅਤੇ ਕਿਹਾ ਕਿ ਉਹ ਇਸ ਦਾ ਹਿੱਸਾ ਨਹੀਂ ਬਣੇਗੀ। ਕੰਗਨਾ ਨੇ ਦੱਸਿਆ ਕਿ ਉਸ ਨੂੰ ਇਸ ਸਾਲ ਫਿਲਮਫੇਅਰ ਐਵਾਰਡ ਸਮਾਰੋਹ ‘ਚ ਸ਼ਾਮਲ ਹੋਣ ਲਈ ਕਈ ਫੋਨ ਆ ਰਹੇ ਹਨ, ਕਿਉਂਕਿ ਉਹ ਉਸ ਨੂੰ ‘ਥਲਾਈਵੀ’ ਲਈ ਐਵਾਰਡ ਦੇਣਾ ਚਾਹੁੰਦੇ ਹਨ।
ਕੰਗਨਾ ਨੇ ਕਿਹਾ, ”ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਉਹ ਅਜੇ ਵੀ ਮੈਨੂੰ ਨਾਮਜ਼ਦ ਕਰ ਰਹੇ ਹਨ। ਅਜਿਹੀਆਂ ਭ੍ਰਿਸ਼ਟ ਰਿਵਾਇਤਾਂ ਨੂੰ ਕਿਸੇ ਵੀ ਤਰੀਕੇ ਨਾਲ ਉਤਸ਼ਾਹਿਤ ਕਰਨਾ ਮੇਰੀ ਸ਼ਾਨ, ਕਾਰਜ ਨੈਤਿਕਤਾ ਅਤੇ ਮੁੱਲ ਪ੍ਰਣਾਲੀ ਦੇ ਵਿਰੁੱਧ ਹੈ। ਇਸ ਲਈ ਮੈਂ ਫਿਲਮਫੇਅਰ ‘ਤੇ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਹੈ… ਧੰਨਵਾਦ।”
ਕੰਗਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਅੱਜਕਲ੍ਹ ਆਪਣੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਉਹ ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਦਾ ਉਸ ਦਾ ਲੁੱਕ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਕੰਗਨਾ ਰਣੌਤ ਦੇ ਹੱਕ ‘ਚ ਆਏ ਰਵਨੀਤ ਬਿੱਟੂ, ਫਿਲਮ ਐਮਰਜੈਂਸੀ ਬਾਰੇ ਕਹੀ ਇਹ ਵੱਡੀ ਗੱਲ
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ