ਖੇਤੀਬਾੜੀ
ਪੀ ਏ ਯੂ ਨੇ ਮਿੱਟੀ ਨੂੰ ਹਾਨੀਕਾਰਕ ਉੱਲੀਆਂ ਤੋਂ ਰਹਿਤ ਕਰਨ ਵਾਲੇ ਬਿਜਲਈ ਯੰਤਰ ਦੇ ਪਸਾਰ ਲਈ ਕੀਤੀ ਸੰਧੀ
Published
3 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਅੱਜ ਐੱਮ. ਸ਼ਿਵੇਨ ਇੰਡਸਟਰੀਜ਼, ਜਨਤਾ ਨਗਰ, ਲੁਧਿਆਣਾ ਨਾਲ ਇਕ ਸੰਧੀ ਤੇ ਦਸਤਖ਼ਤ ਕੀਤੇ । ਮਿੱਟੀ ਨੂੰ ਹਾਨੀਕਾਰਕ ਉੱਲੀਆਂ ਤੋਂ ਰਹਿਤ ਕਰਨ ਵਾਲੇ ਬਿਜਲਈ ਯੰਤਰ ਦੇ ਵਪਾਰੀਕਰਨ ਲਈ ਪੀ ਏ ਯੂ ਵੱਲੋੋਂ ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ ਅਤੇ ਸ਼੍ਰੀ ਸਮੀਪ ਸਿੰਗਲਾ, ਪ੍ਰੋਪਰਾਈਟਰ, ਨੇ ਇਸ ਸੰਧੀ ‘ਤੇ ਹਸਤਾਖਰ ਕੀਤੇ।
ਡਾ: ਪੀ.ਪੀ.ਐਸ. ਪੰਨੂ, ਐਡੀਸ਼ਨਲ ਡਾਇਰੈਕਟਰ ਖੋਜ-ਕਮ-ਮੁਖੀ ਪਲਾਂਟ ਪੈਥੋਲੋਜੀ ਵਿਭਾਗ ਨੇ ਡਾ: ਸੰਦੀਪ ਜੈਨ, ਸਹਾਇਕ ਪ੍ਰੋਫੈਸਰ ਅਤੇ ਡਾ: ਰੀਤੂ ਰਾਣੀ, ਪਲਾਂਟ ਪੈਥੋਲੋਜਿਸਟ, ਪਲਾਂਟ ਪੈਥੋਲੋਜੀ ਵਿਭਾਗ ਨੂੰ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਪੌਦਿਆਂ ਦੀਆਂ ਬਿਮਾਰੀਆਂ ਕਈ ਫ਼ਸਲਾਂ ਵਿੱਚ ਗੰਭੀਰ ਸਮੱਸਿਆਵਾਂ ਹਨ। ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਇਹ ਤਕਨੀਕ ਲਾਭਕਾਰੀ ਸਿੱਧ ਹੋਵੇਗੀ 
ਇਸ ਤਕਨੀਕ ਦੇ ਖੋਜੀ ਡਾ: ਸੰਦੀਪ ਜੈਨ ਨੇ ਦੱਸਿਆ ਕਿ ਪੋਲੀਹਾਊਸ ਜਾਂ ਨੈੱਟਹਾਊਸ ਵਰਗੇ ਸੁਰੱਖਿਅਤ ਢਾਂਚੇ ਵਿੱਚ ਪੌਦਿਆਂ ਦੀਆਂ ਬਿਮਾਰੀਆਂ ਦੀ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਅਤੇ ਕਦੇ-ਕਦਾਈਂ ਫ਼ਸਲਾਂ ਦੀ ਪੂਰੀ ਤਰ੍ਹਾਂ ਤਬਾਹੀ ਦਾ ਕਾਰਨ ਬਣਦੀਆਂ ਹਨ। ਅਜਿਹੇ ਖਤਰਿਆਂ ਦੀ ਰੋਕਥਾਮ ਲਈ ਨਿਯਮਤ ਉਪਾਅ ਜਿਵੇਂ ਕਿ ਸਿੰਥੈਟਿਕ ਉੱਲੀਨਾਸ਼ਕਾਂ ਜਾਂ ਫੂਮਿਗੈਂਟਸ ਦੀ ਵਰਤੋਂ ਮਹਿੰਗੀ ਸਾਬਤ ਹੁੰਦੀ ਹੈ ਵਾਤਾਵਰਣ ਤੇ ਬੁਰਾ ਪ੍ਰਭਾਵ ਪਾਉਂਦੀ ਹੈ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
