ਪੰਜਾਬੀ
ਦਿਲ ਨੂੰ ਲੰਬੇ ਸਮੇਂ ਤਕ ਰੱਖਣਾ ਹੈ ਸਿਹਤਮੰਦ ਤਾਂ ਇਨ੍ਹਾਂ ਤੇਲ ‘ਚ ਪਕਾਓ ਖਾਣਾ
Published
3 years agoon

ਖਾਣਾ ਪਕਾਉਣ ਲਈ ਸਹੀ ਤੇਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਘਰਾਂ ‘ਚ ਖਾਣਾ ਪਕਾਉਣ ਲਈ ਸਰ੍ਹੋਂ, ਰਿਫਾਇੰਡ ਤੇਲ ਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇਨ੍ਹਾਂ ਦੀ ਗੁਣਵੱਤਾ ਖਰਾਬ ਹੈ ਤਾਂ ਇਹ ਸਰੀਰ ਲਈ ਕਿਤੇ ਵੀ ਫਾਇਦੇਮੰਦ ਨਹੀਂ। ਉਲਟਾ ਇਹ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਤੇ ਚਰਬੀ ਨੂੰ ਵਧਾ ਸਕਦੇ ਹਨ। ਜਾਣੋ ਕਿਹੜੇ ਤੇਲ ਦਿਲ ਲਈ ਸਿਹਤਮੰਦ ਹਨ …
1. ਓਲਿਵ ਆਇਲ : ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਆਲਿਵ ਆਇਲ। ਇਸ ਦੇ ਨਾਲ ਹੀ ਇਸ ‘ਚ ਹੈਲਦੀ ਫੈਟਸ ਵੀ ਹੁੰਦੇ ਹਨ, ਜਿਸ ਨਾਲ ਕੋਲੈਸਟ੍ਰਾਲ ਕੰਟਰੋਲ ‘ਚ ਰਹਿੰਦਾ ਹੈ ਜੋ ਦਿਲ ਦੀਆਂ ਸਮੱਸਿਆਵਾਂ ਦੀ ਸਭ ਤੋਂ ਵੱਡੀ ਵਜ੍ਹਾ ਹੁੰਦਾ ਹੈ।
2. ਕੈਨੋਲਾ ਤੇਲ : ਜੇਕਰ ਤੁਹਾਡਾ ਕੋਲੈਸਟ੍ਰਾਲ ਬਹੁਤ ਜ਼ਿਆਦਾ ਹੈ ਜਾਂ ਫਿਰ ਤੁਸੀਂ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਤੁਹਾਨੂੰ ਖਾਸ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ। ਕੈਨੋਲਾ ਤੇਲ ‘ਚ ਮੌਜੂਦ ਫੈਟ ਸੀਰਮ ਖਰਾਬ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਜਿਸ ਕਾਰਨ ਦਿਲ ਆਪਣਾ ਕੰਮ ਸਹੀ ਢੰਗ ਨਾਲ ਕਰ ਪਾਉਂਦਾ ਹੈ। ਪਰ ਧਿਆਨ ਰੱਖੋ, ਇਸ ਤੇਲ ਦੀ ਜ਼ਿਆਦਾ ਵਰਤੋਂ ਸਿਹਤ ਲਈ ਖਤਰਨਾਕ ਵੀ ਹੋ ਸਕਦੀ ਹੈ।
3. ਸੂਰਜਮੁਖੀ ਦਾ ਤੇਲ : ਸੂਰਜਮੁਖੀ ਦੇ ਤੇਲ ‘ਚ ਵਿਟਾਮਿਨ ਈ ਹੁੰਦਾ ਹੈ, ਜੋ ਦਿਲ ਲਈ ਸਿਹਤਮੰਦ ਹੁੰਦਾ ਹੈ। ਸੂਰਜਮੁਖੀ ਦਾ ਤੇਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
4. ਤਿਲ ਦਾ ਤੇਲ : ਤਿਲ ਦਾ ਤੇਲ ਸਿਹਤਮੰਦ ਦਿਲ ਲਈ ਵੀ ਸਭ ਤੋਂ ਵਧੀਆ ਹੈ। ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਇਸ ਤੇਲ ਦੀ ਵਰਤੋਂ ਕਰਦੇ ਹਨ। ਇਸ ਦਾ ਸਵਾਦ ਵੀ ਚੰਗਾ ਲੱਗਦਾ ਹੈ। ਮੋਨੋਅਨਸੈਚੁਰੇਟਿਡ ਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਨਾਲ ਭਰਪੂਰ, ਇਹ ਤੇਲ ਆਪਣੇ ਹਾਈ ਸਮੋਕ ਪੁਆਇੰਟ ਲਈ ਜਾਣਿਆ ਜਾਂਦਾ ਹੈ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ